ਅੰਤਰ ਅਕੈਡਮੀ ਖੇਡ ਚੈਂਪੀਅਨਸ਼ਿਪ ਕਰਵਾਈ
ਉੱਤਰੀ ਭਾਰਤ ਦੇ ਪੰਜ ਰਾਜਾਂ ਦੀਆਂ ਅਕਾਲ ਅਕੈਡਮੀਆਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਸੰਗਰੂਰ, ਚੀਮਾ ਮੰਡੀ, 4 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰੱਸਟ ਅਧੀਨ ਚੱਲ ਰਹੀ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਾਲਾਨਾ ਅੰਤਰ ਅਕੈਡਮੀ (ਲੜਕੇ) ਖੇਡ ਚੈਂਪੀਅਨਸ਼ਿਪ 2 ਤੋਂ 4 ਨਵੰਬਰ ਤੱਕ ਚੱਲੀ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ‘ਚ ਉੱਤਰੀ ਭਾਰਤ ਦੇ ਪੰਜ ਰਾਜਾਂ ਦੀਆਂ 20 ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਅ
ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਕਰਵਾਈ ਅੰਤਰ ਅਕੈਡਮੀ (ਲੜਕੇ) ਖੇਡ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਵਾਲੇ ਖਿਡਾਰੀ। ਤਸਵੀਰ : ਗੁਰਜੀਤ ਸਿੰਘ ਚਹਿਲ
05-11-2026
ਸੰਗਰੂਰ, ਚੀਮਾ ਮੰਡੀ, 4 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰੱਸਟ ਅਧੀਨ ਚੱਲ ਰਹੀ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਾਲਾਨਾ ਅੰਤਰ ਅਕੈਡਮੀ (ਲੜਕੇ) ਖੇਡ ਚੈਂਪੀਅਨਸ਼ਿਪ 2 ਤੋਂ 4 ਨਵੰਬਰ ਤੱਕ ਚੱਲੀ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ‘ਚ ਉੱਤਰੀ ਭਾਰਤ ਦੇ ਪੰਜ ਰਾਜਾਂ ਦੀਆਂ 20 ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਨੇ ਗਤਕਾ, ਫੁੱਟਬਾਲ, ਹਾਕੀ ਅਤੇ ਬਾਸਕਟਬਾਲ ਦੇ ਮੁਕਾਬਲੇ ‘ਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।ਟੂਰਨਾਮੈਂਟ ਦੌਰਾਨ ਗਤਕਾ ਮੁਕਾਬਲੇ ‘ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ‘ਚ 14 ਅਤੇ 17 ਸਾਲ ਤੋਂ ਘੱਟ ਉਮਰ ਵਰਗ ਦੀਆਂ 14 ਟੀਮਾਂ ਦੇ 56 ਖਿਡਾਰੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸਿੱਖ ਮਾਰਸ਼ਲ ਆਰਟ ਗਤਕੇ ਰਾਹੀਂ ਆਪਣੀ ਫੁਰਤੀ, ਹਿੰਮਤ, ਅਨੁਸ਼ਾਸਨ ਅਤੇ ਸਿੱਖ ਵਿਰਾਸਤ ਪ੍ਰਤੀ ਲਗਾਅ ਦਾ ਪ੍ਰਗਟਾਵਾ ਕੀਤਾ। ਫੁੱਟਬਾਲ ਮੁਕਾਬਲੇ ‘ਚ 8 ਟੀਮਾਂ ਦੇ 128 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚੀਆਂ ਹਨ। ਹਾਕੀ ਮੁਕਾਬਲੇ ‘ਚ 7 ਟੀਮਾਂ ਦੇ 112 ਖਿਡਾਰੀਆਂ ਨੇ ਭਾਗ ਲਿਆ, ਜਦੋਂ ਕਿ ਅਕਾਲ ਅਕੈਡਮੀ ਬੜੂ ਸਾਹਿਬ ਦੀ ਟੀਮ ਏ ਅਤੇ ਅਕਾਲ ਅਕੈਡਮੀ ਮੰਦਰ ਨੇ ਫਾਈਨਲ ‘ਚ ਆਪਣੀ ਜਗ੍ਹਾ ਬਣਾ ਲਈ ਹੈ । ਇਸੇ ਤਰ੍ਹਾਂ ਬਾਸਕਟਬਾਲ ‘ਚ 8 ਟੀਮਾਂ ਦੇ 96 ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਚਾਰ ਖੇਡਾਂ ‘ਚ 390 ਤੋਂ ਵੱਧ ਖਿਡਾਰੀਆਂ ਨੇ ਸਿਹਤਮੰਦ ਮੁਕਾਬਲੇ ਦੀ ਭਾਵਨਾ, ਆਪਸੀ ਸਾਂਝ, ਟੀਮ ਵਰਕ, ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਵਰਗੇ ਗੁਣਾਂ ਨੂੰ ਉਤਸ਼ਾਹਿਤ ਕੀਤਾ ।