06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈਫ ਸਰਟੀਫਿਕੇਟ ਜਮਾਂ ਕਰਵਾਉਣ ਲਈ ਪੈਨਸ਼ਨਰਾਂ ਲਈ ਹੈਲਪ ਡੈਸਕ ਕੀਤਾ ਸਥਾਪਿਤ

ਧੂਰੀ, 5 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਵੱਲੋਂ ਨਵੰਬਰ ਮਹੀਨੇ ਵਿੱਚ ਪੈਨਸ਼ਨਰਾਂ ਲਈ ਆਨ ਲਾਈਨ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮਾਂ ਕਰਵਾਉਣ ਲਈ ਸਹਾਇਤਾ ਵਜੋਂ ਸਟੇਟ ਬੈਂਕ ਆਫ ਇੰਡੀਆ ਵਿਖੇ ਹੈਲਪ ਡੈਸਕ ਸਥਾਪਿਤ ਕਰਕੇ ਪੈਨਸ਼ਨਰਾਂ ਨੂੰ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਕਰਵਾਈ ਜਾ ਰਹੀ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਡਾ ਅਮਰਜੀਤ ਸਿੰਘ ਅਤੇ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਨੇ ਦੱਸਿਆ ਕਿ ਪੈਨਸ਼ਨਰ ਹੈਲਪ ਡੈਸਕ ਉਪਰ ਲਾਈਫ ਸਰਟੀਫਿਕੇਟ ਆਨ ਲਾਈਨ ਜਮਾਂ ਕਰਵਾਉਣ ਲਈ ਪੈਨਸ਼ਨਰਾਂ ਦੀ ਬਹੁਤ ਮਦਦ ਕੀਤੀ ਜਾ ਰਹੀ ਹੈ।

ਅਜੀਤ ਡੈਸਕ 06-11-2026
ਧੂਰੀ, 5 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਵੱਲੋਂ ਨਵੰਬਰ ਮਹੀਨੇ ਵਿੱਚ ਪੈਨਸ਼ਨਰਾਂ ਲਈ ਆਨ ਲਾਈਨ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮਾਂ ਕਰਵਾਉਣ ਲਈ ਸਹਾਇਤਾ ਵਜੋਂ ਸਟੇਟ ਬੈਂਕ ਆਫ ਇੰਡੀਆ ਵਿਖੇ ਹੈਲਪ ਡੈਸਕ ਸਥਾਪਿਤ ਕਰਕੇ ਪੈਨਸ਼ਨਰਾਂ ਨੂੰ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਕਰਵਾਈ ਜਾ ਰਹੀ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਡਾ ਅਮਰਜੀਤ ਸਿੰਘ ਅਤੇ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਨੇ ਦੱਸਿਆ ਕਿ ਪੈਨਸ਼ਨਰ ਹੈਲਪ ਡੈਸਕ ਉਪਰ ਲਾਈਫ ਸਰਟੀਫਿਕੇਟ ਆਨ ਲਾਈਨ ਜਮਾਂ ਕਰਵਾਉਣ ਲਈ ਪੈਨਸ਼ਨਰਾਂ ਦੀ ਬਹੁਤ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ ਪਿਛਲੇ ਸਾਲ ਤੋਂ ਲਾਈਫ ਸਰਟੀਫਿਕੇਟ ਅਤੇ ਟਰੈਵਲ ਕਨਸੈਸ਼ਨ ਲਈ ਬਹੁਤ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਹ ਗੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁਦ ਮੰਨ ਚੁੱਕੇ ਹਨ ਕਿ ਪੋਰਟਲ ਅਤੇ ਐਪਸ ਉਪਰ ਬਹੁਤ ਮੁਸ਼ਕਲ ਆਉਂਦੀ ਹੈ, ਪਰ ਸਰਕਾਰ ਕੋਈ ਠੋਸ ਹੱਲ ਨਹੀਂ ਕੱਢ ਰਹੀ। ਕਈ ਪੈਨਸ਼ਨਰਾਂ ਦਾ ਅੱਖਾਂ ਅਤੇ ਫਿੰਗਰ ਪ੍ਰਿੰਟ ਨਾਲ ਸਹੀ ਮੈਚਿੰਗ ਨਹੀਂ ਹੁੰਦੀ ਉਹਨਾਂ ਲਈ ਕੋਈ ਸੁਖਾਲਾ ਬਦਲ ਦੇਣਾ ਚਾਹੀਦਾ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਰਾਜ ਸਿੰਘ ਮਾਨਾਂ, ਸਾਬਕਾ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖ਼ਸ਼ੀ, ਡਾਕਟਰ ਵਿਜੇ ਜਿੰਦਲ, ਪ੍ਰਿੰਸੀਪਲ ਜਬਰਾ ਸਿੰਘ, ਲੈਕਚਰਾਰ ਅਮਰਜੀਤ ਸਿੰਘ, ਬਹਾਦਰ ਸਿੰਘ, ਮੈਡਮ ਰੀਟਾ ਰਾਣੀ ਅਤੇ ਬੈਂਕ ਦੇ ਚੀਫ਼ ਮੈਨੇਜਰ ਪ੍ਰਸ਼ਾਂਤ ਕੁਮਾਰ ਨੇ ਬਹੁਤ ਸ਼ਲਾਘਾ ਕੀਤੀ ਹੈ।
ਪਿਛਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪੈਨਸ਼ਨਰਾਂ ਨੇ ਝਾੜੂ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।