ਲੜਦੇ ਨੌਜਵਾਨਾਂ ਨੂੰ ਹਟਾਉਣ ਗਏ ਸਰਪੰਚ ਦੇ ਪਤੀ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ
ਭਦੌੜ, 9 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਤਲਵੰਡੀ ਦੀ ਸਰਪੰਚ ਦੇ ਪਤੀ ਨੂੰ ਮਾਮੇ ਭੂਆ ਦੇ ਮੁੰਡਿਆਂ ਦੀ ਲੜਾਈ ਮੁਕਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਸ ਦੀ ਗੱਡੀ ਨੂੰ ਲੜ ਰਹੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ। ਸਰਪੰਚ ਦੇ ਪਤੀ ਅੰਮ੍ਰਿਤਪਾਲ ਸਿੰਘ ਕਾਲੂ ਨੇ ਦੱਸਿਆ ਕਿ ਲੰਘੀ ਦੀਵਾਲੀ ਦੀ ਰਾਤ ਅੰਗਰੇਜ਼ ਸਿੰਘ ਅਤੇ ਉਸ ਦੇ ਘਰਵਾਲੀ ਨੇ ਘਰ ਆਕੇ ਦੱਸਿਆ ਕਿ ਸਾਡੇ ਮੁੰਡੇ ਆਪਸ ਵਿਚ ਲੜ ਰਹੇ ਹਨ ਜਦੋਂ ਮੈਂ ਆਪਣੀ ਗੱਡੀ ਪੀ.
ਭਦੌੜ, 9 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਤਲਵੰਡੀ ਦੀ ਸਰਪੰਚ ਦੇ ਪਤੀ ਨੂੰ ਮਾਮੇ ਭੂਆ ਦੇ ਮੁੰਡਿਆਂ ਦੀ ਲੜਾਈ ਮੁਕਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਸ ਦੀ ਗੱਡੀ ਨੂੰ ਲੜ ਰਹੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ। ਸਰਪੰਚ ਦੇ ਪਤੀ ਅੰਮ੍ਰਿਤਪਾਲ ਸਿੰਘ ਕਾਲੂ ਨੇ ਦੱਸਿਆ ਕਿ ਲੰਘੀ ਦੀਵਾਲੀ ਦੀ ਰਾਤ ਅੰਗਰੇਜ਼ ਸਿੰਘ ਅਤੇ ਉਸ ਦੇ ਘਰਵਾਲੀ ਨੇ ਘਰ ਆਕੇ ਦੱਸਿਆ ਕਿ ਸਾਡੇ ਮੁੰਡੇ ਆਪਸ ਵਿਚ ਲੜ ਰਹੇ ਹਨ ਜਦੋਂ ਮੈਂ ਆਪਣੀ ਗੱਡੀ ਪੀ.ਬੀ.19 ਯੂ.1473 ਉਪਰ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸ ਵਕਤ ਇੱਕ ਵਿਅਕਤੀ ਨੇ ਮੇਰੇ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਬਚਾਅ ਕਰਦਾ ਹੋਇਆ ਨਾਲ ਦੇ ਘਰ ਅੰਦਰ ਵੜ ਗਿਆ ਉਸ ਬਾਅਦ ਲੜਾਈ ਕਰਦੇ ਨੌਜਵਾਨਾਂ ਨੇ ਇੱਕ ਦਮ ਮੇਰੀ ਗੱਡੀ ਉਪਰ ਹਮਲਾ ਕਰ ਕੇ ਮੇਰੀ ਗੱਡੀ ਪੂਰੀ ਤਰ੍ਹਾਂ ਭੰਨ ਦਿੱਤੀ। ਜਿਸ ਸਬੰਧੀ ਮੈਂ ਥਾਣਾ ਭਦੌੜ ਵਿਖੇ ਕਈ ਨੌਜਵਾਨਾਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਇਸ ਸਬੰਧੀ ਜਦੋਂ ਥਾਣਾ ਭਦੌੜ ਦੇ ਏ.ਐਸ.ਆਈ ਜਗਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਕਾਲੂ ਵਲੋਂ 5 ਵਿਅਕਤੀਆਂ ਸਮੇਤ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ ਜਿਸ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ।