10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜਿੰਮ ’ਚ ਲੱਗੀ ਅੱਗ ਕਾਰਨ ਹੋਇਆ ਲੱਖਾਂ ਦਾ ਨੁਕਸਾਨ

ਸੰਗਰੂਰ, 9 ਨਵੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਦੇ ਧੂਰੀ ਗੇਟ ਬਾਹਰ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਦੇ ਬਿਲਕੁਲ ਸਾਹਮਣੇ ਸਥਿਤ ਯੂਨੀਫਾਈ ਜਿੰਮ ਵਿਚ ਸਵੇਰੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਯੂਨੀਫਾਈ ਜਿੰਮ ਦੇ ਮਾਲਕ ਅਕਾਸ਼ ਅਨੁਸਾਰ ਸਵੇਰੇ ਅੰਦਾਜਨ 10 ਕੁ ਵਜੇ ਅੱਗ ਦੀ ਲਪਟਾਂ ਨਿਕਲਣ ਸਬੰਧੀ ਗੁਆਂਢੀਆਂ ਨੇ ਉਸ ਨੂੰ ਫੋਨ ਉੱਤੇ ਇਤਲਾਹ ਦਿੱਤੀ।

ਅਜੀਤ ਡੈਸਕ 10-11-2026
ਸੰਗਰੂਰ, 9 ਨਵੰਬਰ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਦੇ ਧੂਰੀ ਗੇਟ ਬਾਹਰ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਦੇ ਬਿਲਕੁਲ ਸਾਹਮਣੇ ਸਥਿਤ ਯੂਨੀਫਾਈ ਜਿੰਮ ਵਿਚ ਸਵੇਰੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਯੂਨੀਫਾਈ ਜਿੰਮ ਦੇ ਮਾਲਕ ਅਕਾਸ਼ ਅਨੁਸਾਰ ਸਵੇਰੇ ਅੰਦਾਜਨ 10 ਕੁ ਵਜੇ ਅੱਗ ਦੀ ਲਪਟਾਂ ਨਿਕਲਣ ਸਬੰਧੀ ਗੁਆਂਢੀਆਂ ਨੇ ਉਸ ਨੂੰ ਫੋਨ ਉੱਤੇ ਇਤਲਾਹ ਦਿੱਤੀ। ਵਿਸ਼ਵਕਰਮਾ– ਡੇ ਹੋਣ ਕਾਰਨ ਜਿੰਮ ਵਿਚ ਛੁੱਟੀ ਹੋਣ ਕਾਰਨ ਜਿੰਮ ਵੀ ਬੰਦ ਸੀ। ਅੱਗ ਲੱਗਣ ਕਾਰਨ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਜਿਨ੍ਹਾਂ ਬੜੀ ਮੁਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ। ਅੱਗ ਇੰਨੀ ਜ਼ਿਆਦਾ ਭਿਆਨਕ ਅਤੇ ਤੇਜ ਸੀ ਕਿ ਜਿੰਮ ਦੀਆਂ ਸਾਰੀਆਂ ਮਸ਼ੀਨਾਂ, ਏ.ਸੀ, ਪੱਖੇ ਅਤੇ ਹੋਰ ਬਿਜਲੀ ਉਪਕਰਨ ਸੜ ਕੇ ਸੁਆਹ ਹੋ ਗਏ। ਅਕਾਸ਼ ਅਨੁਸਾਰ ਮੁਢਲੇ ਤੌਰ ਉੱਤੇ ਇਹੀ ਅੰਦਾਜਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ ਜੋ ਤੇਜੀ ਨਾਲ ਸਾਰੇ ਜਿੰਮ ਵਿਚ ਫੈਲ ਗਈ। ਜਿੰਮ ਮਾਲਕ ਅਨੁਸਾਰ ਅਜੇ ਨੁਕਸਾਨ ਸਬੰਧੀ ਇਹੀ ਅੰਦਾਜਾ ਵਿਅਕਤ ਕੀਤਾ ਜਾ ਰਿਹਾ ਹੈ ਕਿ ਕੁੱਲ ਨੁਕਸਾਨ ਤਕਰੀਬਨ 10 ਤੋਂ 15 ਲੱਖ ਤੱਕ ਹੋਇਆ ਹੈ। ਖਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਦੋ ਗੁਦਾਮਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।