ਅਮਰਗੜ੍ਹ ਪੁਲਿਸ ਵਲੋਂ ਬਾਗੜੀਆਂ ਵਿਖੇ ਨਸ਼ਾ ਤਸਕਰ ਦਾ 63 ਲੱਖ ਦਾ ਮਕਾਨ ਫ੍ਰੀਜ਼
ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਦਾ ਲਿਆ ਜਾਵੇਗਾ ਹਿਸਾਬ- ਐੱਸ.ਐੱਸ.ਪੀ ਖੱਖ
ਅਮਰਗੜ੍ਹ, 24 ਨਵੰਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਬਾਗੜੀਆਂ ਦੇ ਇੱਕ ਨਸ਼ਾ ਤਸਕਰ ਵੱਲੋਂ ਹੈਰੋਇਨ ਦੀ ਕਮਾਈ ਨਾਲ ਬਣਾਇਆ 63 ਲੱਖ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕਰਵਾ ਦਿੱਤਾ ਹੈ। ਇਹ ਮਕਾਨ ਤਸਕਰ ਨੇ ਪੁਲਿਸ ਤੋਂ ਬਚਣ ਲਈ ਆਪਣੇ ਪਿਤਾ ਦੇ ਨਾਮ ਤੇ ਬਣਾਇਆ ਸੀ।
ਸ
ਸਮਾਜ ਚਿੰਤਕ ਜਸਇੰਦਰ ਕੌਰ ਸੇਖੋਂ ਗੱਲਬਾਤ ਕਰਦੇ ਹੋਏ। ਤਸਵੀਰ- ਮੁਕੇਸ਼ ਕੁਮਾਰ
ਅਮਰਗੜ੍ਹ ਪੁਲਿਸ ਵਲੋਂ ਬਾਗੜੀਆਂ ਵਿਖੇ ਨਸ਼ਾ ਤਸਕਰ ਦਾ 63 ਲੱਖ ਦਾ ਮਕਾਨ ਫ੍ਰੀਜ਼ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਦਾ ਲਿਆ ਜਾਵੇਗਾ ਹਿਸਾਬ- ਐੱਸ.ਐੱਸ.ਪੀ ਖੱਖ
25-11-2026
ਅਮਰਗੜ੍ਹ, 24 ਨਵੰਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਬਾਗੜੀਆਂ ਦੇ ਇੱਕ ਨਸ਼ਾ ਤਸਕਰ ਵੱਲੋਂ ਹੈਰੋਇਨ ਦੀ ਕਮਾਈ ਨਾਲ ਬਣਾਇਆ 63 ਲੱਖ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕਰਵਾ ਦਿੱਤਾ ਹੈ। ਇਹ ਮਕਾਨ ਤਸਕਰ ਨੇ ਪੁਲਿਸ ਤੋਂ ਬਚਣ ਲਈ ਆਪਣੇ ਪਿਤਾ ਦੇ ਨਾਮ ਤੇ ਬਣਾਇਆ ਸੀ।ਇਸ ਸਬੰਧੀ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ‘ਚ ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਅਮਰਗੜ੍ਹ ਦੀ ਪੁਲਿਸ ਨੇ 8 ਸਤੰਬਰ 2026 ਨੂੰ ਕਥਿਤ ਦੋਸ਼ੀ ਬਿੱਟੂ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਾਗੜੀਆਂ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਉਸ ਖ਼ਿਲਾਫ਼ ਮੁਕੱਦਮਾ ਨੰਬਰ 310 ਮਿਤੀ 8 ਸਤੰਬਰ 2026, ਧਾਰਾ 21/61 ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਅਮਰਗੜ੍ਹ ਵਿਖੇ ਦਰਜ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਮੁਲਜ਼ਮ ਆਦਤਨ ਨਸ਼ਾ ਤਸਕਰ ਹੈ ਅਤੇ ਸਾਲ 2020 ਤੋਂ ਹੁਣ ਤੱਕ ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ 11 ਮੁਕੱਦਮੇ ਦਰਜ ਹੋ ਚੁੱਕੇ ਹਨ। ਇਨ੍ਹਾਂ ਮਾਮਲਿਆਂ ‘ਚ ਉਸ ਕੋਲੋਂ 15 ਕਿਲੋ ਤੱਕ ਭੁੱਕੀ ਅਤੇ ਹੈਰੋਇਨ ਦੀ ਬਰਾਮਦਗੀ ਹੋ ਚੁੱਕੀ ਹੈ।ਪੁਲਿਸ ਵੱਲੋਂ ਕੀਤੀ ਗਈ ਡੂੰਘੀ ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਨਸ਼ਾ ਤਸਕਰੀ ਦੀ ਕਮਾਈ ਨਾਲ ਪਿੰਡ ਬਾਗੜੀਆਂ ਵਿਖੇ ਆਪਣੇ ਪਿਤਾ ਅਮਰੀਕ ਸਿੰਘ ਦੇ ਨਾਮ ਤੇ ਮਕਾਨ ਬਣਾਇਆ ਹੋਇਆ ਸੀ। ਐੱਸਐੱਸਪੀ ਖੱਖ ਨੇ ਦੱਸਿਆ ਕਿ ਇਸ ਮਕਾਨ ਦੀ ਉਸਾਰੀ ਤੇ ਕਰੀਬ 48 ਲੱਖ ਰੁਪਏ ਖਰਚ ਕੀਤੇ ਗਏ, ਜਦਕਿ ਪਲਾਟ ਦੀ ਕੀਮਤ 15 ਲੱਖ ਰੁਪਏ ਹੈ। ਇਸ ਤਰ੍ਹਾਂ ਜਾਇਦਾਦ ਦੀ ਕੁੱਲ ਕੀਮਤ ਕਰੀਬ 6 3 ਲੱਖ ਰੁਪਏ ਬਣਦੀ ਹੈ। ਇਸ ਸਬੰਧੀ ਮੁੱਖ ਅਫ਼ਸਰ ਥਾਣਾ ਅਮਰਗੜ੍ਹ ਵੱਲੋਂ 22 ਅਕਤੂਬਰ 2026 ਨੂੰ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 68-ਐਫ (1) ਤਹਿਤ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਕਾਰਵਾਈ ਸਬੰਧੀ ਕੰਪੀਟੈਂਟ ਅਥਾਰਟੀ ਅਤੇ ਐਡਮਿਨਿਸਟ੍ਰੇਟਰ ਨਵੀਂ ਦਿੱਲੀ ਵਿਖੇ ਵੀ ਮਾਮਲਾ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਅਥਾਰਟੀ ਨੇ 18 ਨਵੰਬਰ 2026 ਨੂੰ ਧਾਰਾ 68-ਐਫ (2) ਤਹਿਤ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮਾਂ ਨੂੰ ਮਨਜ਼ੂਰੀ ਦੇ ਦਿੱਤੀ।ਐੱਸ.ਐੱਸ.ਪੀ. ਖੱਖ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਨਸ਼ਾ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਤਸਕਰਾਂ ਦੀ ਗੈਰ-ਕਾਨੂੰਨੀ ਕਮਾਈ ਨਾਲ ਬਣਾਈ ਹਰ ਜਾਇਦਾਦ ਦਾ ਹਿਸਾਬ ਲਿਆ ਜਾਵੇਗਾ।