25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮਹਿੰਦਰ ਪਾਲ ਗਰਗ ਕੈਨੇਡਾ ’ਚ ਬਣੇ ‘ਪੀਸ ਅਫ਼ਸਰ’

ਦਿੜ੍ਹਬਾ ਮੰਡੀ, 24 ਨਵੰਬਰ (ਜਸਵੀਰ ਸਿੰਘ ਔਜਲਾ)- ਦਿੜ੍ਹਬਾ ਮੰਡੀ ਦੇ ਵਸਨੀਕ ਕ੍ਰਿਸ਼ਨ ਬਲਦੇਵ ਦੇ ਸਪੁੱਤਰ ਮਹਿੰਦਰ ਪਾਲ ਗਰਗ ਨੇ ਕੈਨੇਡਾ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਕੈਨੇਡਾ ਦੀ ਪ੍ਰਮੁੱਖ ਟ੍ਰਾਂਜ਼ਿਟ ਏਜੰਸੀ ਮੈਟਰੋਲਿੰਕਸ ਦੇ ਟ੍ਰਾਂਜ਼ਿਟ ਸੇਫ਼ਟੀ ਡਵੀਜ਼ਨ ਵਿੱਚ ਤਰੱਕੀ ਦੇ ਕੇ ‘ਪੀਸ ਅਫ਼ਸਰ’ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਜੀਤ ਡੈਸਕ 25-11-2026
ਦਿੜ੍ਹਬਾ ਮੰਡੀ, 24 ਨਵੰਬਰ (ਜਸਵੀਰ ਸਿੰਘ ਔਜਲਾ)- ਦਿੜ੍ਹਬਾ ਮੰਡੀ ਦੇ ਵਸਨੀਕ ਕ੍ਰਿਸ਼ਨ ਬਲਦੇਵ ਦੇ ਸਪੁੱਤਰ ਮਹਿੰਦਰ ਪਾਲ ਗਰਗ ਨੇ ਕੈਨੇਡਾ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਕੈਨੇਡਾ ਦੀ ਪ੍ਰਮੁੱਖ ਟ੍ਰਾਂਜ਼ਿਟ ਏਜੰਸੀ ਮੈਟਰੋਲਿੰਕਸ ਦੇ ਟ੍ਰਾਂਜ਼ਿਟ ਸੇਫ਼ਟੀ ਡਵੀਜ਼ਨ ਵਿੱਚ ਤਰੱਕੀ ਦੇ ਕੇ ‘ਪੀਸ ਅਫ਼ਸਰ’ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹਿੰਦਰ ਪਾਲ ਗਰਗ ਸਾਲ 2021 ਵਿੱਚ ਉੱਚ ਸਿੱਖਿਆ ਲਈ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਗਏ ਸਨ। ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੇ ਮੈਟਰੋਲਿੰਕਸ ਵਿੱਚ ਪ੍ਰੋਵਿੰਸ਼ੀਅਲ ਔਫੈਂਸਿਸ ਅਫ਼ਸਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਆਪਣੀ ਮਿਹਨਤ, ਲਗਨ ਅਤੇ ਸਮਰਪਣ ਸਦਕਾ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਦਿੜ੍ਹਬਾ ਮੰਡੀ ਸਮੇਤ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਸਫ਼ਲਤਾ ਵਿਦੇਸ਼ਾਂ ਵਿੱਚ ਮਿਹਨਤ ਕਰ ਰਹੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ।
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿਖੇ ਤਿੰਨ ਰੋਜ਼ਾ ਕੁਦਰਤ ਕੈਂਪ ਵਿੱਚ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।