13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕੌਂਫੀ ਇੰਟਰਨੈਸ਼ਨਲ ਸਕੂਲ ਹੀਰਾਂਵਾਲੀ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 26-01-2026
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਂਵਾਲੀ ਫ਼ਾਜ਼ਿਲਕਾ 'ਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਦੇ ਮਾਰਗਦਰਸ਼ਨ ਅਤੇ ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ ਅਤੇ ਬੱਚਿਆਂ ਨੂੰ ਇਸ ਤਿਉਹਾਰ ਦੇ ਅਧਿਆਤਮਿਕ ਤੇ ਸਭਿਆਚਾਰਕ ਮਹੱਤਵ ਬਾਰੇ ਜਾਣੂ ਕਰਵਾਇਆ | ਪਿ੍ੰਸੀਪਲ ਡਾ. ਸ਼ੀਨਮ ਨਾਗਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਸੰਤ ਪੰਚਮੀ ਸਿਰਫ਼ ਰੁੱਤ ਪਰਿਵਰਤਨ ਦਾ ਸੰਕੇਤ ਨਹੀਂ ਹੈ, ਸਗੋਂ ਵਿੱਦਿਆ, ਸੰਗੀਤ ਤੇ ਕਲਾ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਦਾ ਤਿਉਹਾਰ ਵੀ ਹੈ | ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਿੱਖਿਆ ਪ੍ਰਤੀ ਸਮਰਪਿਤ ਰਹਿਣ ਤੇ ਆਪਣੇ ਗਿਆਨ ਨੂੰ ਨਿਰੰਤਰ ਵਧਾਉਣ | ਬੱਚਿਆਂ ਨੇ ਵੀ ਮਾਂ ਸਰਸਵਤੀ ਦੀ ਵੰਦਨਾ ਕੀਤੀ ਅਤੇ ਸਿੱਖਿਆ, ਬੁੱਧੀ ਤੇ ਸਫਲਤਾ ਦਾ ਅਸ਼ੀਰਵਾਦ ਮੰਗਿਆ | ਇਸ ਮੌਕੇ ਸਕੂਲ ਦੇ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀ ਪੀਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਏ, ਜੋ ਬਸੰਤ ਦੇ ਉਤਸ਼ਾਹ ਦਾ ਪ੍ਰਤੀਕ ਹੈ | ਨੰਨ੍ਹੇ-ਮੁੰਨੇ ਬੱਚੇ ਪੀਲੇ ਰੰਗ ਦੇ ਪਕਵਾਨ ਲੈ ਕੇ ਆਏ ਅਤੇ ਆਪਸ 'ਚ ਵੰਡ ਕੇ ਮਿਲ ਕੇ ਖਾਣ ਦਾ ਅਨੰਦ ਲਿਆ | ਚੌਥੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਆਪਣੇ ਨਾਲ ਰੰਗ-ਬਰੰਗੀਆਂ ਪਤੰਗਾਂ ਲੈ ਕੇ ਆਏ ਅਤੇ ਉਨ੍ਹਾਂ ਦੇ ਪਤੰਗਬਾਜ਼ੀ ਮੁਕਾਬਲੇ ਕਰਵਾਏ ਗਏ | ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ 'ਚ ਵੱਧ-ਚੜ੍ਹ ਕੇ ਹਿੱਸਾ ਲਿਆ | ਸਕੂਲ ਵਿਚ ਕਰਵਾਈਆਂ ਗਈਆਂ ਕਲਾਤਮਕ ਗਤੀਵਿਧੀਆਂ 'ਚ ਬੱਚਿਆਂ ਨੇ ਸੂਰਜਮੁਖੀ ਦੇ ਸੁੰਦਰ ਚਿੱਤਰ ਬਣਾਏ ਤੇ ਆਪਣੀ ਸਿਰਜਣਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਨੇ ਦੱਸਿਆ ਕਿ ਬਸੰਤ ਪੰਚਮੀ ਸਿਰਫ਼ ਇਕ ਤਿਉਹਾਰ ਨਹੀਂ ਹੈ, ਸਗੋਂ ਇਹ ਨਵੀਂ ਚੇਤਨਾ ਅਤੇ ਗਿਆਨ ਦਾ ਸੰਦੇਸ਼ ਦਿੰਦੀ ਹੈ | ਸਿੱਖਿਆ ਜੀਵਨ ਦਾ ਸਭ ਤੋਂ ਅਨਮੋਲ ਰਤਨ ਹੈ ਤੇ ਸਾਨੂੰ ਹਮੇਸ਼ਾ ਇਸ ਨੂੰ ਪ੍ਰਾਪਤ ਕਰਨ ਤੇ ਅੱਗੇ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਉਹ ਆਪਣੇ ਜੀਵਨ 'ਚ ਸਫਲਤਾ ਦੇ ਨਵੇਂ ਮੁਕਾਮ ਸਥਾਪਿਤ ਕਰਨ | ਇਸ ਪ੍ਰੋਗਰਾਮ ਦੇ ਅੰਤ 'ਚ ਬੱਚਿਆਂ ਨੇ ਸਮੂਹਿਕ ਭਜਨ ਗਾਏ ਅਤੇ ਮਾਂ ਸਰਸਵਤੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਪੂਰੇ ਸਕੂਲ ਕੰਪਲੈਕਸ 'ਚ ਬਸੰਤ ਦਾ ਉਤਸ਼ਾਹ ਦੇਖਣਯੋਗ ਸੀ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਅਰਨੀਵਾਲਾ ਦੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਮਨਾਈ ਅਗਲੀ ਖ਼ਬਰ ਸ਼ਹਿਰ 'ਚ ਪੁਲਿਸ ਵਲੋਂ 26 ਜਨਵਰੀ ਦੇ ਮੱਦੇਨਜ਼ਰ ਫਲੈਗ ਮਾਰਚ, ਸੁਰੱਖਿਆ ਪ੍ਰਬੰਧਾਂ ਦੀ ਪਰਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।