09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਭੁੰਨ ਵਿਖੇ ਵਿਸ਼ਾਲ ਆਯੁਸ਼ ਕੈਂਪ ਲਗਾਇਆ, 896 ਮਰੀਜ਼ਾਂ ਦੀ ਹੋਈ ਜਾਂਚ

ਅਜੀਤ ਡੈਸਕ 01-02-2026
ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਫ਼ਾਜ਼ਿਲਕਾ ਡਾ. ਰਵੀ ਕਾਂਤ ਮਦਾਨ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਅਭੁੰਨ ਦੇ ਨਰੇਗਾ ਹਾਲ 'ਚ ਇਕ ਵਿਸ਼ਾਲ ਆਯੁਸ਼ ਕੈਂਪ ਲਗਾਇਆ | ਕੈਂਪ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਡਾ. ਵਿਨੋਦ ਵਲੋਂ ਅੱਖਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾ. ਸਤਪਾਲ ਨੇ ਅਗਨੀ ਕਰਮਾ ਤੇ ਮਰਮ ਚਿਕਿਤਸਾ ਵਿਧੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ | ਇਸੇ ਤਰ੍ਹਾਂ ਡਾ. ਇੰਦਰਾ ਵਲੋਂ ਇਸਤਰੀ ਰੋਗ, ਚਮੜੀ ਦੇ ਰੋਗ ਤੇ ਪੇਟ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ | ਆਯੁਰਵੈਦਿਕ ਦਵਾਈਆਂ ਦੀ ਵੰਡ ਉਪਵੈਦ ਅਨੀਤਾ ਰਾਣੀ, ਵਰਿੰਦਰ ਤੇ ਸੁਨੀਲ ਵਲੋਂ ਕੀਤੀ ਗਈ ਜਦਕਿ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਟਰੇਂਡ ਦਾਈ ਸੀਮਾ ਰਾਣੀ ਨੇ ਨਿਭਾਈ | ਹੋਮਿਉਪੈਥੀ ਵਿਭਾਗ ਵਲੋਂ ਡਾ. ਕੁਨਾਲ ਤੇ ਡਾ. ਕਲਪਨਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੰਦਰ ਸਿੰਘ ਤੇ ਸਤਨਾਮ ਡਿਸਪੈਂਸਰ ਵਲੋਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ | ਕੈਂਪ 'ਚ ਕੁੱਲ 896 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 492 ਆਯੁਰਵੈਦਿਕ ਤੇ 404 ਹੋਮਿਓਪੈਥਿਕ ਵਿਭਾਗ ਨਾਲ ਸੰਬੰਧਿਤ ਸਨ | ਕੈਂਪ ਇੰਚਾਰਜ ਨੇ ਲੋਕਾਂ ਨੂੰ ਆਯੁਰਵੇਦ, ਯੋਗ ਤੇ ਮੌਸਮ ਅਨੁਸਾਰ ਸ਼ੁੱਧ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਲਖਬੀਰ ਸਿੰਘ ਤੇ ਸਮੂਹ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਵਿਚ ਵਿਸ਼ੇਸ਼ ਸਹਿਯੋਗ ਦਿੱਤਾ | ਕੈਂਪ ਦੌਰਾਨ ਪਾਰਟ ਟਾਈਮ ਸਟਾਫ਼ ਪਿ੍ੰਸ ਤੇ ਸੁਨੀਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਾਜ਼ਿਲਕਾ ਵਾਰ ਮੈਮੋਰੀਅਲ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੁਸਾਇਟੀ ਨੂੰ ਸੌਂਪੀ, ਕਰਨਲ ਸੁੰਦਰ ਚਹਿਲ ਨੇ ਸੁਸਾਇਟੀ ਨੂੰ... ਅਗਲੀ ਖ਼ਬਰ ਅਰੁਣ ਨਾਰੰਗ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।