ਫ਼ਿਰੋਜ਼ਪੁਰ, 13 ਫਰਵਰੀ (ਸੁਖਵਿੰਦਰ ਸਿੰਘ)-ਮਹਾਂ ਸ਼ਿਵਰਾਤਰੀ ਦੇ ਪਵਿੱਤਰ ਅਵਸਰ 'ਤੇ ਪ੍ਰਾਚੀਨ ਸ਼ਿਵਾਲਿਆ ਮੰਦਰ ਵਲੋਂ ਸ਼ਹਿਰ ਅੰਦਰ ਭਗਤੀ ਮਈ ਮਾਹੌਲ 'ਚ ਸ਼ਿਵ ਦੀ ਬਾਰਾਤ ਦੀ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ ਤੇ ਸ਼ਰਧਾਲੂਆਂ ਨੇ ਫੁੱਲਾ ਦੀ ਵਰਖਾ ਕਰਕੇ ਸਵਾਗਤ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਕੌਂਸਲਰ ਰਿਸ਼ੀ ਸ਼ਰਮਾ, ਅਮਰਜੀਤ ਉਰਫ਼ ਸੋਨੂੰ, ਅਨਿਲ ਕੁਮਾਰ ਤੇ ਮਰਕਸ ਭੱਟੀ ਨੇ ਹਾਜ਼ਰੀ ਭਰਦੇ ਹੋਏ | ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ | ਇਸ ਦੌਰਾਨ ਧਰਮਪਾਲ ਬਾਂਸਲ, ਦਵਿੰਦਰ ਬਜਾਜ, ਐਡਵੋਕੇਟ ਕਰਨ ਪੁੱਗਲ ਅਤੇ ਪ੍ਰਾਚੀਨ ਸ੍ਰੀ ਸ਼ਿਵਾਲਿਆ ਮੰਦਰ ਦੇ ਪੁਜਾਰੀ ਕਰਨ ਤਿ੍ਪਾਠੀ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਧਰਮ ਪ੍ਰੇਮੀ ਹਾਜ਼ਰ ਸਨ | ਸ਼ੋਭਾ ਯਾਤਰਾ ਦੌਰਾਨ ਭਜਨ ਕੀਰਤਨ ਤੇ ਧਾਰਮਿਕ ਝਲਕੀਆਂ ਨੇ ਭਗਤੀ ਰਸ ਨਾਲ ਭਰਪੂਰ ਮਾਹੌਲ ਪੈਦਾ ਕੀਤਾ |