ਮੱਖੂ, 13 ਫਰਵਰੀ (ਵਰਿੰਦਰ ਮਨਚੰਦਾ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ, ਹਲਕਾ ਜ਼ੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਅਰਵਿੰਦਰਪਾਲ ਸਿੰਘ ਐਸ.ਡੀ.ਐਮ. ਜ਼ੀਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀ ਜਾਂਚ ਕਰਨ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਹਿਤ ਨੀਤੀ ਅਯੋਗ ਵੱਲੋਂ ਏ ਪਰੈੈਸਨਲ ਬਲਾਕ ਪੋ੍ਰਗਰਾਮ ਤਹਿਤ ਸੰਪੂਰਨਤਾ ਅਭਿਆਨ 2.0 ਨੂੰ ਚਾਲੂ ਕਰਨ ਲਈ ਮੱਖੂ ਵਿਖੇ ਵਿਜੇ ਵਿਕਰਾਂਤ ਬੀ.ਡੀ.ਪੀ.ਓ ਮੱਖੂ ਦੀ ਅਗਵਾਈ ਹੇਠ ਇਕ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਬਲਾਕ ਪੱਧਰ 'ਤੇ 6 ਵੱਖ-ਵੱਖ ਵਿਭਾਗ ਜਿਸ 'ਚ ਸਿਹਤ ਖੇਤਰ, ਸਿੱਖਿਆ ਖੇਤਰ, ਖੇਤੀਬਾੜੀ ਵਿਭਾਗ, ਸੀ.ਡੀ.ਪੀ.ਓ. ਵਿਭਾਗਾਂ ਦੇ ਅਧਿਕਾਰੀਆਂ, ਸੈੱਲਫ਼ ਹੈਲਪ ਗਰੁੱਪਾਂ ਅਤੇ ਫ਼ਰੰਟ ਲਾਈਨ ਵਰਕਰਾਂ ਨੇ ਭਾਗ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਵਿਕਰਾਂਤ ਬੀ.ਡੀ.ਪੀ.ਓ ਮੱਖੂ ਨੇ ਦੱਸਿਆ ਕਿ ਬਲਾਕ ਮੱਖੂ ਨੂੰ ਵਧੀਆ ਤੇ ਵੱਧ ਸਹੂਲਤਾਂ ਦੇਣ ਲਈ ਅੱਜ ਏ ਪਰਸੋਨਲ ਬਲਾਕ ਪੋ੍ਰਗਰਾਮ ਤਹਿਤ ਸੰਪੂਰਨਤਾ ਅਭਿਆਨ 2.0 ਨੂੰ ਚਾਲੂ ਕਰਨ ਲਈ ਮੱਖੂ ਵਿਖੇ ਸੈਮੀਨਾਰ ਲਗਾਇਆ ਗਿਆ ਹੈ | ਜਿਸ 'ਚ ਇੰਡੀਕੇਟਰਾਂ ਨੂੰ ਵਧਾਉਣ ਸੰਬੰਧੀ ਚਰਚਾ ਕੀਤੀ ਗਈ ਤਾਂ ਜੋ ਨੀਤੀ ਅਯੋਗ ਨਵੀਂ ਦਿੱਲੀ ਵੱਲੋਂ ਬਲਾਕ ਮੱਖੂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ | ਇਸ ਮੌਕੇ ਰਵਿੰਦਰਪਾਲ ਐੱਸ.ਐਮ.ਓ. ਮੱਖੂ, ਸੰਜੀਵ ਮੈਨੀ ਪਲੈਨਿੰਗ ਡਿਪਾਰਟਮੈਂਟ ਫ਼ਿਰੋਜ਼ਪੁਰ, ਸੁਖਵਿੰਦਰ ਕੌਰ ਬੀ.ਪੀ.ਈ.ਡੀ. ਮੱਖੂ, ਡਾ: ਕਿਰਨਜੀਤ ਕੌਰ ਐੱਸ.ਯੂ.ਓ. ਜ਼ੀਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |