ਮੱਖੂ, 13 ਫਰਵਰੀ (ਵਰਿੰਦਰ ਮਨਚੰਦਾ)-ਧਰਮ ਸੰਮੇਲਨ ਆਯੋਜਨ ਸਮਿਤੀ ਮੱਖੂ ਵਲੋਂ ਸ੍ਰੀ ਸਨਾਤਨ ਧਰਮ ਸਭਾ ਮੱਖੂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰੇ ਸੰਤ ਸਮਾਜ ਦੇ ਅਸ਼ੀਰਵਾਦ ਅਤੇ ਸਮਾਜ ਦੀ ਸੱਜਣ ਸ਼ਕਤੀ ਦੇ ਸਹਿਯੋਗ ਨਾਲ ਪ੍ਰਾਚੀਨ ਕਿ੍ਸ਼ਨਾ ਮੰਦਰ ਮੱਖੂ ਵਿਖੇ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਧਰਮ ਸੰਮੇਲਨ ਕਰਵਾਇਆ ਗਿਆ | ਇਸ ਧਰਮ ਸੰਮੇਲਨ ਦੀ ਪ੍ਰਧਾਨਗੀ ਕਰਨਲ ਕਸ਼ਮੀਰ ਸਿੰਘ ਢਿੱਲੋਂ ਵਲੋਂ ਕੀਤੀ ਗਈ | ਇਸ ਧਰਮ ਸੰਮੇਲਨ ਵਿਚ ਵਿਧਾਇਕ ਨਰੇਸ਼ ਕਟਾਰੀਆ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ, ਨਗਰ ਪੰਚਾਇਤ ਮੱਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ, ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੀਤ ਪ੍ਰਧਾਨ ਸੰਦੀਪ ਸਚਦੇਵਾ, ਦਿਵਿਆਗ ਸੈੱਲ ਭਾਜਪਾ ਪੰਜਾਬ ਦੇ ਪ੍ਰਧਾਨ ਡਾ. ਰਾਜੀਵ ਆਹੂਜਾ, ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ | ਇਸ ਮੌਕੇ ਸ਼੍ਰੀ ਚੰਦਰ ਕਾਂਤ ਜੀ ਮਹਾਰਾਜ ਅਖਿਲ ਭਾਰਤੀਯ ਗੋ-ਕਥਾ ਵਾਚਕ, ਮਹੰਤ ਸਵਾਮੀ ਕੋਸ਼ਲਿੰਦਰ ਮਹਾਰਾਜ ਪੱਟੀ ਵਾਲੇ, ਮਹੰਤ ਸਵਾਮੀ ਜਮੁਨਾ ਦਾਸ ਕੈਰੋਂ ਵਾਲੇ, ਸ਼੍ਰੀ ਅਨੰਤ ਸ਼ਰਨ ਮਹਾਰਾਜ ਵਰਿੰਦਾਵਨ ਵਾਲਿਆਂ ਵਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਵਿਧਾਇਕ ਨਰੇਸ਼ ਕਟਾਰੀਆ ਵਲੋਂ ਸੰਤ ਸੰਮੇਲਨ ਵਿਚ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ | ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਆਹੂਜਾ, ਪ੍ਰਧਾਨ ਰਾਕੇਸ਼ ਕਾਲੜਾ, ਖ਼ਜ਼ਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਰਾਜੀਵ ਕੁੰਦਰਾ, ਭੂਸ਼ਨ ਗਰੋਵਰ, ਡਾ. ਗੋਲਡੀ ਸ਼ਰਮਾ, ਸੰਜੀਵ ਠੁਕਰਾਲ ਲੱਕੀ, ਵਿਸ਼ਾਲ ਠੁਕਰਾਲ, ਐਡਵੋਕੇਟ ਵਿਕਰਮ ਕਪੂਰ, ਨਵਜੋਤ ਠੁਕਰਾਲ, ਗਗਨ ਮੌਂਗਾ, ਵਿੱਕੀ ਗਰੋਵਰ, ਰਾਜਾ ਕੱਕੜ, ਰਾਜੀਵ ਕਪੂਰ, ਸਤਪਾਲ ਦੂਆ, ਪ੍ਰੇਮ ਗਰੋਵਰ, ਡਾ. ਰਮਨ ਸ਼ਰਮਾ, ਜਤਿੰਦਰ ਜਿਗਰ, ਰੋਹਿਤ ਕਾਲੜਾ, ਮੋਨੂੰ ਕਾਲੜਾ, ਬੌਬੀ ਗਰੋਵਰ, ਓਮ ਸ਼ਰਮਾ, ਵਾਸਦੇਵ ਮਾਨਕਟਾਲਾ, ਸੰਦੀਪ ਮਾਨਕਟਾਲਾ, ਸੋਨੂੰ ਦੱਖਣਾ, ਰਾਜ ਕੁਮਾਰ ਹਿੰਦੀ ਆਦਿ ਵਲੋਂ ਹਾਜ਼ਰੀ ਲਵਾਈ |