ਅਬੋਹਰ, 14 ਫਰਵਰੀ (ਵਿਵੇਕ ਹੂੜੀਆ)-ਪਿੰਡ ਪੱਟੀ ਸਦੀਕ 'ਚ ਕਰੀਬ ਇਕ ਹਫ਼ਤਾ ਪਹਿਲਾਂ ਇਕ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਨÏਜਵਾਨਾਂ ਨੂੰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ | ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ | ਸਾਦੁਲਸ਼ਹਿਰ (ਰਾਜਸਥਾਨ) ਦੇ ਨਿਵਾਸੀ ਰਾਜਿੰਦਰ ਸੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ 5-6 ਫਰਵਰੀ ਦੀ ਰਾਤ ਨੂੰ ਚੋਰਾਂ ਨੇ ਉਸ ਦੀ ਪੱਟੀ ਸਦੀਕ ਸਥਿਤ ਦੁਕਾਨ ਤੋਂ ਕਰੀਬ 2 ਲੱਖ 80 ਹਜ਼ਾਰ ਰੁਪਏ ਦੇ ਗਹਿਣੇ ਚੋਰੀ ਕਰ ਲਏ ਸਨ | ਪੁਲਿਸ ਟੀਮ ਨੇ ਤਫ਼ਤੀਸ਼ ਦÏਰਾਨ ਪਿੰਡ ਦੇ ਹੀ ਦੋ ਨÏਜਵਾਨਾਂ ਸਤਨਾਮ ਸਿੰਘ ਪੁੱਤਰ ਗੁਰਵਿੰਦਰ ਸਿੰਘ ਤੇ ਗੋਬਿੰਦ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਬੀ. ਐਨ. ਐੱਸ. ਦੀਆਂ ਧਾਰਾਵਾਂ 305 ਅਤੇ 331 (4) ਤਹਿਤ ਮਾਮਲਾ ਦਰਜ ਕੀਤਾ ਸੀ | ਚÏਕੀ ਪੱਟੀ ਸਦੀਕ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਪਹਿਲਾਂ ਸਾਦੁਲਸ਼ਹਿਰ ਪੁਲਿਸ ਨੇ ਕਿਸੇ ਹੋਰ ਅਪਰਾਧਿਕ ਮਾਮਲੇ 'ਚ ਫੜਿਆ ਸੀ, ਜਿਸ ਤੋਂ ਬਾਅਦ ਪੱਟੀ ਸਦੀਕ ਪੁਲਿਸ ਉਨ੍ਹਾਂ ਨੂੰ ਇੱਥੇ ਚੋਰੀ ਦੇ ਕੇਸ ਵਿਚ ਲੈ ਕੇ ਆਈ | ਮੁਲਜ਼ਮਾਂ ਨੇ ਚੋਰੀ ਦੀ ਵਾਰਦਾਤ ਕਬੂਲ ਕਰ ਲਈ ਹੈ | ਚੋਰੀ ਹੋਇਆ ਸਾਮਾਨ ਵੀ ਸਾਦੁਲਸ਼ਹਿਰ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ ਹੈ, ਜੋ ਅਦਾਲਤੀ ਪ੍ਰਕਿਰਿਆ ਰਾਹੀਂ ਮਾਲਕ ਨੂੰ ਸੌਂਪਿਆ ਜਾਵੇਗਾ | ਪੁਲਿਸ ਅਨੁਸਾਰ ਫੜੇ ਗਏ ਦੋਵਾਂ ਨÏਜਵਾਨਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ |