ਅਕਾਲੀ ਆਗੂ ਰਾਜੇਸ਼ ਧਵਨ ਦੀ ਪਹਿਲੀ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>
ਅਜੀਤ ਡੈਸਕ
15-02-2026
ਮਮਦੋਟ, 14 ਫਰਵਰੀ (ਸੁਖਦੇਵ ਸਿੰਘ ਸੰਗਮ)-ਸਵ. ਰਾਕੇਸ਼ ਧਵਨ ਸੀਨੀਅਰ ਅਕਾਲੀ ਆਗੂ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਲੜਕੇ ਵਰੁਨ ਧਵਨ ਤੇ ਹੇਮਨ ਧਵਨ ਸਮੇਤ ਪਰਿਵਾਰ ਵਲੋਂ ਹੈਲਥ ਕੇਅਰ ਲੈਬਸ, ਅਮਨਦੀਪ ਲੈਬ ਮਮਦੋਟ ਦੇ ਸਹਿਯੋਗ ਨਾਲ ਆਪਣੇ ਦਫ਼ਤਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ, ਜਿਸ 'ਚ ਮਾਹਿਰਾਂ ਵਲੋਂ 128 ਲੋਕਾਂ ਦੇ ਸ਼ੂਗਰ, ਮਲੇਰੀਆ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਖ਼ੂਨ ਟੈੱਸਟ ਬਿਲਕੁਲ ਫ਼੍ਰੀ ਕੀਤੇ ਗਏ | ਇਸ ਮੌਕੇ ਸਿਵਲ ਹਸਪਤਾਲ ਮਮਦੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਖਾ ਭੱਟੀ, ਡਾ. ਹਰਸ਼ ਮੈਡੀਕਲ ਅਫ਼ਸਰ, ਪਰਮਿੰਦਰ ਕੌਰ ਸੀ. ਐੱਚ. ਓ., ਸ਼ਿਵਾਲੀ ਵਰਮਾ ਐੱਸ. ਐਲ. ਟੀ., ਰਾਜੇਸ਼ ਕੁਮਾਰ ਆਦਿ ਮਾਹਿਰਾਂ ਵਲੋਂ ਰਿਪੋਰਟਾਂ ਦੇ ਆਧਾਰ 'ਤੇ ਲੋੜੀਂਦੀਆਂ ਦਵਾਈਆਂ ਵੀ ਮਰੀਜ਼ਾਂ ਨੂੰ ਸਿਫ਼ਾਰਸ਼ ਕੀਤੀਆਂ | ਇਸ ਦੌਰਾਨ ਪ੍ਰਬੰਧਕਾਂ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਇਸ ਦੌਰਾਨ ਸਵਰਨ ਸਿੰਘ, ਜੱਜਬੀਰ ਸਿੰਘ, ਮੰਗਲ ਸਿੰਘ, ਅਮਨ ਕੰਬੋਜ, ਅਮਰਜੀਤ ਸਿੰਘ, ਸਵਰਨ ਕੌਰ, ਪਰਮਜੀਤ ਕੌਰ ਆਸ਼ਾ ਵਰਕਰ, ਭਾਜਪਾ ਆਗੂ ਅਸ਼ੋਕ ਸਹਿਗਲ, ਭਗਵਾਨ ਸ਼ਰਮਾ, ਬਲਵਿੰਦਰ ਕੱਕੜ, ਪੈੱ੍ਰਸ ਕਲੱਬ ਪ੍ਰਧਾਨ ਰਾਜੇਸ਼ ਬੌਬੀ, ਮਨੀਸ਼ ਚੋਪੜਾ, ਅਮਿਤਾਬ ਸਿੰਘ, ਸਾਜਨ, ਰਾਜਾ ਦਵਿੰਦਰ, ਸਚਿਨ ਸ਼ਰਮਾ ਆਦਿ ਮੌਜੂਦ ਸਨ |