16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬਰਸੀ 'ਤੇ ਵਿਸ਼ੇਸ਼ ਬਲਬੀਰ ਸਿੰਘ ਸੰਧੂ ਸ਼ੌਰਿਆ ਚੱਕਰ ਐਵਾਰਡੀ ਤੇ ਬੀਬੀ ਸੁਰਜੀਤ ਕੌਰ

ਅਜੀਤ ਡੈਸਕ 15-02-2026
ਤਲਵੰਡੀ ਭਾਈ-ਬਲਬੀਰ ਸਿੰਘ ਸੰਧੂ ਸ਼ੌਰੀਆ ਚੱਕਰ ਐਵਾਰਡੀ (ਬਾਈ ਜੀ) ਤੇ ਉਨ੍ਹਾਂ ਦੀ ਧਰਮ-ਪਤਨੀ ਸੁਰਜੀਤ ਕੌਰ ਸਮਾਜ ਲਈ ਪ੍ਰੇਰਨਾ ਸਰੋਤ ਸਨ | ਬਲਬੀਰ ਸਿੰਘ ਸੰਧੂ ਵਲੋਂ ਰੇਲਵੇ ਅੰਦਰ ਸੇਵਾਵਾਂ ਨਿਭਾਉਣ ਸਮੇਂ 1971 'ਚ ਲੱਗੀ ਹਿੰਦ-ਪਾਕਿ ਜੰਗ ਮੌਕੇ ਪਾਕਿਸਤਾਨ ਵਲੋਂ ਕੀਤੀ ਬੰਬਾਰੀ 'ਚ ਸਰਹੱਦ ਵਾਲੇ ਪਾਸੇ ਅਸਲ੍ਹਾ ਤੇ ਹਥਿਆਰ ਲੈ ਕੇ ਜਾ ਰਹੀ ਰੇਲ ਗੱਡੀ ਬੰਬ ਦਾ ਸ਼ਿਕਾਰ ਹੋ ਕੇ ਫ਼ਰੀਦਕੋਟ ਦੇ ਪਿੰਡ ਪਿੰਪਲੀ ਲਾਗੇ ਅੱਗ ਦੀ ਲਪੇਟ 'ਚ ਆ ਗਈ ਤਾਂ ਆਪ ਨੇ ਅਸਲ੍ਹਾ ਅਤੇ ਸਥਾਨਕ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖ਼ਮ 'ਚ ਪਾ ਕੇ ਸੂਰਬੀਰਤਾ ਦਾ ਸਬੂਤ ਦਿੰਦਿਆਂ ਗੱਡੀ ਦੌੜਾ ਕੇ ਜਿੱਥੇ ਬੇਆਬਾਦ ਖੇਤਰ ਵਿਚ ਲਿਆਂਦੀ | ਉੱਥੇ ਅੱਗ ਲੱਗੀ ਵਾਲੀ ਬੋਘੀ ਨੂੰ ਕੱਟ ਕੇ ਬਾਕੀ ਦੇ ਅਸਲੇ੍ਹ ਤੇ ਮਨੁੱਖੀ ਜਾਨਾਂ ਨੂੰ ਬਚਾਉਣ 'ਚ ਸਫਲਤਾ ਹਾਸਿਲ ਵੀ ਕਰ ਲਈ | ਇਸ ਬਹਾਦਰੀ ਵਾਲੇ ਕਾਰਨਾਮੇ ਸਦਕਾ ਭਾਰਤ ਸਰਕਾਰ ਵਲੋਂ ਬਲਬੀਰ ਸਿੰਘ ਸੰਧੂ ਤੇ ਉਸ ਦੇ ਸਾਥੀਆਂ ਨੂੰ ਸ਼ੌਰੀਆ ਚੱਕਰ ਐਵਾਰਡ ਨਾਲ ਸਨਮਾਨਿਤ ਕੀਤਾ | ਆਪ ਪ੍ਰਮਾਤਮਾ ਪਾਸੋਂ ਮਿਲੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ 10 ਫਰਵਰੀ 2017 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਪਤੀ-ਪਤਨੀ 'ਚ ਏਨਾ ਗੂੜ੍ਹਾ ਪਿਆਰ ਸੀ ਕਿ ਬਲਬੀਰ ਸਿੰਘ ਸੰਧੂ (ਬਾਈ ਜੀ) ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਉਨ੍ਹਾਂ ਦੇ ਧਰਮ-ਪਤਨੀ ਬੀਬੀ ਸੁਰਜੀਤ ਕੌਰ ਵੀ ਕੁਝ ਘੰਟਿਆਂ ਬਾਅਦ ਪ੍ਰਾਣ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ 10ਵੀਂ ਬਰਸੀ ਮੌਕੇ 15 ਫਰਵਰੀ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਪਾਠ ਦੇ ਭੋਗ ਪਾ ਕੇ ਅਤੇ ਗੁਰੂ ਕੇ ਅਤੁੱਟ ਲੰਗਰ ਲਗਾ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ |
-ਕੁਲਜਿੰਦਰ ਸਿੰਘ ਗਿੱਲ
ਪਿਛਲੀ ਖ਼ਬਰ ਪਿੰਡ ਘੱਲ ਖ਼ੁਰਦ ਨਜ਼ਦੀਕ ਗੋਲਾਬਾਰੀ 'ਚ ਇਕ ਵਿਅਕਤੀ ਦੀ ਮÏਤ <br/> ਅਗਲੀ ਖ਼ਬਰ ਅਕਾਲੀ ਆਗੂ ਰਾਜੇਸ਼ ਧਵਨ ਦੀ ਪਹਿਲੀ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।