ਫ਼ਿਰੋਜ਼ਸ਼ਾਹ, 14 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਥਾਣਾ ਘੱਲ ਨਜ਼ਦੀਕ ਪਿੰਡ ਘੱਲ ਖ਼ੁਰਦ ਤੋਂ ਸਰਾਂ ਵਾਲੀ ਨੂੰ ਜਾਂਦੀ ਲਿੰਕ ਰੋਡ 'ਤੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮÏਤ ਹੋ ਗਈ | ਜਾਣਕਾਰੀ ਅਨੁਸਾਰ ਥਾਣਾ ਘੱਲ ਖ਼ੁਰਦ ਤੋਂ ਥੋੜੀ ਦੂਰ ਪਿੰਡ ਸਰਾਂ ਵਾਲੀ ਨੂੰ ਜਾਂਦੀ ਲਿੰਕ ਰੋਡ 'ਤੇ ਹੋਏ ਦੋ ਧਿਰਾਂ ਦੇ ਆਪਸੀ ਤਕਰਾਰ 'ਚ ਥਾਰ 'ਚ ਸਵਾਰ ਹਰਦੀਪ ਸਿੰਘ ਸੋਨੂੰ ਦੀ ਗੋਲੀ ਲੱਗਣ ਨਾਲ ਮÏਤ ਹੋ ਗਈ | ਹਰਦੀਪ ਸਿੰਘ ਜਿਸ ਦਾ ਜੱਦੀ ਪਿੰਡ ਲੁਧਿਆਣਾ ਨਜ਼ਦੀਕ ਬੋਪਾਰਾਏ ਹੈ ਅਤੇ ਫ਼ਿਰੋਜ਼ਸ਼ਾਹ ਉਸ ਦਾ ਨਾਨਕਾ ਪਿੰਡ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮÏਕੇ 'ਤੇ ਪਹੰੁਚ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੇ ਹਸਪਤਾਲ ਪਹੁੰਚ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਘਟਨਾ ਦੇ ਹਰ ਪਹਿਲੂ ਨੂੰ ਵਾਚਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਦੋਸ਼ੀਆਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਜਾਣਕਾਰੀ ਅਨੁਸਾਰ ਮਿ੍ਤਕ ਦੇ ਭਰਾ ਹਰਮਨਦੀਪ ਸਿੰਘ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪਿੰਡ ਫ਼ਿਰੋਜ਼ਸ਼ਾਹ ਵਾਸੀ ਪਰਿਵਾਰ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਕਾਮਰੇਡ ਨੇ ਦੱਸਿਆ ਕਿ ਕੱਲ੍ਹ ਐਤਵਾਰ ਪੋਸਟਮਾਰਟਮ ਤੋਂ ਬਾਅਦ ਮਿ੍ਤਕ ਦਾ ਅੰਤਿਮ ਸੰਸਕਾਰ ਫ਼ਿਰੋਜ਼ਸ਼ਾਹ 'ਚ ਕੀਤਾ ਜਾਵੇਗਾ |