24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਜਥੇਬੰਦੀਆਂ ਤੇ ਸੰਸਥਾਵਾਂ ਨੇ ਧਾਰਮਿਕ ਅਪਮਾਨ ਦੇ ਮਾਮਲੇ 'ਚ ਕੀਤਾ ਸਾਂਝਾ ਮਤਾ ਪਾਸ

ਅਜੀਤ ਡੈਸਕ 16-02-2026
ਫਿਰੋਜ਼ਪੁਰ, 15 ਫਰਵਰੀ (ਸੁਖਵਿੰਦਰ ਸਿੰਘ)-ਗੁਰੂ ਸਾਹਿਬਾਨ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਵਿਚ ਸਿੱਖ ਜਥੇਬੰਦੀਆਂ ਕਿਸਾਨ ਯੂਨੀਅਨ ਹਿੰਦੂ ਸੰਗਠਨਾਂ ਐਮ. ਸੀ. ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਸਾਂਝੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸਾਰੇ ਧਿਰਾਂ ਨੇ ਇਕਜੁੱਟ ਹੋ ਕੇ ਮਤਾ ਪਾਸ ਕੀਤਾ ਕੀ ਦੋਸ਼ੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਮਾਨਤ ਸਹਾਇਤਾ ਜਾਂ ਸਾਂਝ ਰੱਖਣ ਵਾਲੇ ਦਾ ਵੀ ਸਮਾਜਿਕ ਤੇ ਧਾਰਮਿਕ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ | ਮੀਟਿੰਗ 'ਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਮਹਾਨ ਪੁਰਖਾ ਜਾਂ ਆਸਥਾ ਪ੍ਰਤੀ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਮਾਮਲੇ 'ਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੜੇ ਕਾਨੂੰਨ ਬਣਾਏ ਜਾਣ ਵਕੀਲ ਭਾਈਚਾਰੇ ਨੇ ਵੀ ਮੀਟਿੰਗ ਵਿਚ ਸ਼ਿਰਕਤ ਕਰਦਿਆਂ ਦੱਸਿਆ ਕਿ ਸ਼ਹਿਰ ਦਾ ਵਕੀਲ ਵਰਗ ਦੋਸ਼ੀ ਦਾ ਕੇਸ ਨਹੀਂ ਲੜੇਗਾ ਤੇ ਸਮੂਹਿਕ ਫ਼ੈਸਲੇ ਨਾਲ ਖੜ੍ਹਾ ਰਹੇਗਾ | ਸਾਰੀਆਂ ਜਥੇਬੰਦੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਧਾਰਮਿਕ ਸਾਂਝ ਅਤੇ ਭਾਈਚਾਰੇ ਦੀ ਰੱਖਿਆ ਦੀ ਇਕਜੁੱਟ ਹਨ | ਇਸ ਮੌਕੇ ਸਤਿਕਾਰ ਕਮੇਟੀ ਦੇ ਸਰਪ੍ਰਸਤ ਭਾਈ ਲਖਬੀਰ ਸਿੰਘ ਮਹਾਲਮ, ਸੰਤੋਖ ਸਿੰਘ, ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਗਾਬੜੀਆ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਨੱਢਾ, ਕਿਸਾਨ ਯੂਨੀਅਨ ਦੇ ਪ੍ਰਧਾਨ ਕਿਰਪਾ ਸਿੰਘ, ਕਿਸਾਨ ਆਗੂ ਬੇਅੰਤ ਸਿੰਘ ਚੀਨਾ, ਜੱਸਾ ਸਿੰਘ ਮਾਛੀਵਾੜਾ, ਬਲਕਾਰ ਸਿੰਘ, ਬਲਾਕ ਪ੍ਰਧਾਨ ਕਿਰਨਦੀਪ ਸਿੰਘ ਪੱਲ੍ਹਾ, ਰਣਜੀਤ ਸਿੰਘ ਲਾਡੀ ਬੱਬਰ, ਸ਼ਿਵ ਕਬੀਰ ਸਿੰਘ ਜੋਰਾ, ਐਮ.ਸੀ ਸਤਨਾਮ ਸਿੰਘ, ਐਮ. ਸੀ. ਨਵਜੋਤ ਸਿੰਘ, ਐਮ. ਸੀ. ਗੋਰਾ ਗੁਲ੍ਹਾਟੀ ਅਵਤਾਰ ਸਿੰਘ ਫ਼ੌਜੀ (ਹਿੰਦੂ ਸੰਗਠਨ), ਗ੍ਰੰਥੀ ਪਾਠੀ ਸਭਾ ਦੇ ਮੰਗਲ ਸਿੰਘ ਤੇ ਹੋਰ ਸਮਾਜ ਸੇਵੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨੀਲ ਗਊਆਂ ਦੇ ਝੁੰਡ ਵਲੋਂ ਕੀਤੇ ਜਾ ਰਹੇ ਫ਼ਸਲਾਂ ਤੇ ਸਬਜ਼ੀਆਂ ਦੇ ਉਜਾੜੇ ਨੇ ਕਿਸਾਨਾਂ ਦੇ ਨੱਕ 'ਚ ਕੀਤਾ ਦਮ ਅਗਲੀ ਖ਼ਬਰ ਵਿਧਾਇਕ ਰਣਬੀਰ ਭੁੱਲਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੰਮਿ੍ਤਸਰ ਨੂੰ ਪੰਜਵੀਂ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।