27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜੇ. ਈ. ਈ. ਮੇਨਜ਼ 'ਚ ਡੀ. ਸੀ. ਐਮ. ਗਰੁੱਪ ਦੇ ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ <br/>

ਅਜੀਤ ਡੈਸਕ 18-02-2026
ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਏ ਗਏ ਜੇ. ਈ. ਈ. ਮੇਨਜ਼ ਵਿਚ ਡੀ. ਸੀ. ਐੱਮ. ਗਰੁੱਪ ਆਫ਼ ਸਕੂਲਜ਼ ਦੇ 21 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਚ ਰੈਂਕ ਪ੍ਰਾਪਤ ਕੀਤਾ ਹੈ ਅਤੇ ਇੰਜੀਨੀਅਰ ਬਣਨ ਵੱਲ ਕਦਮ ਵਧਾਇਆ ਹੈ | ਸੀ. ਈ. ਓ. ਡਾ. ਅਨੀਰੁੱਧ ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਹੈੱਡ ਸੀਨੀਅਰ ਸੈਕੰਡਰੀ ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਡੀ. ਸੀ. ਐਮ. ਵਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਡੀ. ਸੀ. ਐਮ. ਜੂਨੀਅਰ ਕਾਲਜ ਦੇ ਵਿਦਿਆਰਥੀ ਕੁਨਾਲ ਬਾਂਸਲ ਨੇ 99.59 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਜ਼ਿਲ੍ਹੇ ਤੇ ਮਾਪਿਆਂ ਦਾ ਮਾਣ ਵਧਾਇਆ ਹੈ | ਇਸੇ ਤਰ੍ਹਾਂ ਪਲਕ ਨੇ 98.3 ਫੀਸਦੀ, ਹਰਮਨ ਬੰਗਾ ਨੇ 97.52 ਫੀਸਦੀ, ਪਿ੍ਆ ਨੇ 97.06 ਫੀਸਦੀ, ਜਸ਼ਨ ਮਦਨ ਨੇ 96.15 ਫੀਸਦੀ, ਸੁਹਿਰਦ ਕੌਰ ਨੇ 92.09 ਫੀਸਦੀ, ਗੁਰਨੂਰ ਸਿੰਘ ਨੇ 89.74 ਫੀਸਦੀ, ਸੁਮਰੂਧੀ ਨੇ 87.61 ਫੀਸਦੀ, ਅਯਾਨ ਅਨੇਜਾ ਨੇ 87.37 ਫੀਸਦੀ ਅੰਕ ਪ੍ਰਾਪਤ ਕੀਤੇ | ਡੀ. ਸੀ. ਐਮ. ਇੰਟਰਨੈਸ਼ਨਲ ਸਕੂਲ ਦੇ ਏਾਜਲ ਨੇ 88.97 ਫੀਸਦੀ ਤੇ ਸਹਿਜਪ੍ਰੀਤ ਸਿੰਘ ਨੇ 81.39 ਫੀਸਦੀ ਅੰਕ ਪ੍ਰਾਪਤ ਕੀਤੇ | ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਗੁਰਸ਼ਰਨ ਸਿੰਘ ਨੇ 99.17 ਫੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਡੀ. ਸੀ. ਐਮ. ਪ੍ਰੈਜ਼ੀਡੈਂਸੀ ਸਕੂਲ ਦੇ ਲਕਸ਼ਿਆ ਅਗਰਵਾਲ ਨੇ 98.84 ਫੀਸਦੀ, ਧਰੁਵ ਗੋਇਲ ਨੇ 97.53 ਫੀਸਦੀ, ਅਰਨਵ ਨੇ 96.09 ਫੀਸਦੀ, ਅਨੁਭਵ ਬਜਾਜ ਨੇ 93.73 ਫੀਸਦੀ, ਦੀਪਾਂਕਰ ਵਰਮਾ ਨੇ 89.09 ਫੀਸਦੀ ਤੇ ਅਦਿੱਤਿਆ ਕੁਮਾਰ ਨੇ 86.64 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਚਿਰਾਗ਼ ਧੀਮਾਨ ਨੇ 98.93 ਫੀਸਦੀ, ਰਿਸ਼ੀ ਗੁਪਤਾ ਨੇ 95.66 ਫੀਸਦੀ ਤੇ ਗੀਤਾਂਸ਼ ਨੇ 88.7 ਫੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਕਿਹਾ ਕਿ ਸੀਨੀਅਰ ਸੈਕੰਡਰੀ ਵਿੰਗ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਵਿਦਿਆਰਥੀਆਂ ਨੇ ਇਸ ਪ੍ਰੀਖਿਆ 'ਚ ਚੰਗੇ ਅੰਕ ਪ੍ਰਾਪਤ ਕੀਤੇ ਹਨ | ਵੀਪੀ ਸੀਨੀਅਰ ਸੈਕੰਡਰੀ ਅਜੈ ਮਿੱਤਲ ਨੇ ਕਿਹਾ ਕਿ ਸਾਰੇ ਵਿਦਿਆਰਥੀ ਬਹੁਪੱਖੀ ਹਨ ਤੇ ਉਨ੍ਹਾਂ ਨੂੰ ਸਕੂਲ 'ਚ ਹੀ ਸੀ. ਬੀ. ਐਸ. ਈ. ਦੇ ਸਿਲੇਬਸ ਅਨੁਸਾਰ ਤਿਆਰ ਕੀਤਾ ਗਿਆ ਸੀ | ਇਸ ਮੌਕੇ ਪਿ੍ੰਸੀਪਲ ਡਾ. ਰੁਚੀ ਪਾਂਡੇ, ਪਿ੍ੰਸੀਪਲ ਅਨੁਰਾਧਾ ਚੰਦੇਲ, ਪਿ੍ੰਸੀਪਲ ਰਜਨੀ ਕਾਲੜਾ, ਪਿ੍ੰਸੀਪਲ ਅਨੀਤਾ ਲਕਸ਼ਮੀਧਰ, ਅਧਿਆਪਕ ਅਜੇ ਮਿੱਤਲ, ਵੀਕੇ ਮੋਂਗਾ, ਨਵੀਨ ਜੈਸਵਾਲ, ਰੌਬਿਨ, ਸੰਨੀ ਸਚਦੇਵਾ, ਜੈਕਸਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ |

ਪਿਛਲੀ ਖ਼ਬਰ ਸੀ.ਬੀ.ਐਸ. ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ <br/> ਅਗਲੀ ਖ਼ਬਰ ਟਰੰਪ ਨਾਲ ਹੋਏ ਸਮਝੌਤੇ ਦੇ ਕਿਸਾਨੀ ਪੱਖ ਮੋਦੀ ਸਰਕਾਰ ਲੁਕੋ ਰਹੀ ਹੈ-ਭਾਰਾਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।