ਮਜਾਰੀ/ਸਾਹਿਬਾ, 17 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਬਲਜੀਤ ਸਿੰਘ ਭਾਰਾਪੁਰ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਅਮਰੀਕਾ ਵਿਚਕਾਰ ਹੋਏ ਵਪਾਰਕ ਸਮਝੌਤੇ ਦੇ ਕਿਸਾਨੀ ਪੱਖ ਮੋਦੀ ਸਰਕਾਰ ਲੁਕੋ ਰਹੀ ਹੈ | ਜਿਸ ਦਾ ਜੁਆਬ ਅੱਜ ਸਮੁੱਚੇ ਭਾਰਤ ਦੇ ਕਿਸਾਨ ਮੋਦੀ ਸਰਕਾਰ ਤੋਂ ਪੁੱਛ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਟਰੰਪ ਦੇ ਦਬਾਅ ਹੇਠ ਹੋਇਆ ਹੈ | ਜਿਸ ਦੀਆਂ ਕਿਸਾਨ ਵਿਰੋਧੀ ਕਨਸੋਆਂ ਮਿਲ ਰਹੀਆਂ ਹਨ | ਸਮਝੌਤਾ ਲਾਗੂ ਹੋਣ ਨਾਲ ਡਾਇਰੀ ਫਾਰਮ ਖਤਮ ਹੋ ਜਾਣਗੇ | ਕਿਸਾਨਾਂ ਦੀਆਂ ਫਸਲਾਂ ਰੁਲ ਜਾਣਗੀਆਂ | ਇਸ ਸਮਝੌਤੇ ਬਾਰੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਵੀ ਸਰਕਾਰ ਤੋਂ ਇਸ ਦਾ ਜੁਆਬ ਮੰਗ ਰਹੀਆਂ ਹਨ | ਸਰਕਾਰ ਵਲੋਂ ਇਸ ਦਾ ਕੋਈ ਵੀ ਜੁਆਬ ਨਹੀ ਦਿੱਤਾ ਜਾ ਰਿਹਾ, ਜੋ ਸ਼ੱਕ ਜਾਹਰ ਕਰਦਾ ਹੈ ਕਿ ਦਾਲ 'ਚ ਕੁਝ ਕਾਲਾ ਹੈ |