27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਬਾਬਾ ਸੇਵਾ ਸਿੰਘ ਦੀ ਯਾਦ 'ਚ ਨੌਰਾ ਵਿਖੇ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਟੀਮਾਂ ਦਾ ਵਧੀਆ ਪ੍ਰਦਰਸ਼ਨ ਰਿਹਾ

ਅਜੀਤ ਡੈਸਕ 18-02-2026
ਬੰਗਾ, 17 ਫਰਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 43ਵਾਂ ਅਤੇ 59ਵਾਂ 5 ਰੋਜ਼ਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਸਮੂਹ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਸਟੇਡੀਅਮ ਨੌਰਾ ਵਿਖੇ ਚੱਲ ਰਿਹਾ ਹੈ | ਇਸ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਦੇ ਮੁਕਾਬਲਿਆਂ ਦੌਰਾਨ ਪਹਿਲਾ ਮੈਚ ਪਠਲਾਵਾ ਅਤੇ ਜੀਂਦੋਵਾਲ ਦੇ ਦਰਮਿਆਨ ਖੇਡਿਆ ਗਿਆ | ਜਿਸ ਵਿੱਚ ਜੀਂਦੋਵਾਲ ਦੀ 'ਏ' ਟੀਮ ਨੇ ਜਿੱਤ ਪ੍ਰਾਪਤ ਕੀਤੀ | ਦੂਜਾ ਮੈਚ ਸ਼ਾਹਪੁਰ ਪੱਟੀ ਅਤੇ ਗੜ੍ਹਸ਼ੰਕਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ 'ਏ' ਟੀਮ ਗੜ੍ਹਸ਼ੰਕਰ ਜੇਤੂ ਰਹੀ | ਇਸੇ ਤਰ੍ਹਾਂ ਤੀਜਾ ਮੈਚ ਗੋਬਿੰਦਪੁਰ ਅਤੇ ਲਧਾਣਾ ਝਿੱਕਾ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਲਧਾਣਾ ਝਿੱਕਾ ਨੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਨੌਰਾ ਅਤੇ ਡਘਾਮ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਨੌਰਾ ਨੇ ਜਿੱਤ ਪ੍ਰਾਪਤ ਕੀਤੀ | ਪੰਜਵਾਂ ਮੈਚ ਮੋਰਾਂਵਾਲੀ ਅਤੇ ਪੱਲੀ-ਝਿੱਕੀ ਦਰਮਿਆਨ ਖੇਡਿਆ ਗਿਆ | ਜਿਸ ਵਿੱਚ ਮੋਰਾਂਵਾਲੀ ਟੀਮ ਜੇਤੂ ਰਹੀ | ਪੰਜਵਾਂ ਮੈਚ ਮੋਰਾਂਵਾਲੀ ਅਤੇ ਭੌਰਾ 'ਬੀ' ਟੀਮ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਮੋਰਾਂਵਾਲੀ ਦੀ ਟੀਮ ਜੇਤੂ ਰਹੀ | ਛੇਵਾਂ ਮੈਚ ਸਕੋਹਪੁਰ ਅਤੇ ਜੀਂਦੋਵਾਲ ਵਿਚਕਾਰ ਖੇਡਿਆ ਗਿਆ | ਜਿਸ 'ਚ ਜੀਂਦੋਵਾਲ ਦੀ ਟੀਮ ਜੇਤੂ ਰਹੀ | ਫੁੱਟਬਾਲ ਟੂਰਨਾਮੈਂਟ ਦੌਰਾਨ ਪਤਵੰਤੇ ਸੱਜਣ ਅਤੇ ਦਰਸ਼ਕਾਂ ਨੇ ਖੇਡਾਂ ਦਾ ਖੂਬ ਅਨੰਦ ਮਾਣਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪਾਬਲਾ ਨੰਬਰਦਾਰ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਅਜ਼ਾਦ, ਜਸਪਾਲ ਸੋਨੀ ਪੰਚ, ਗੁਰਚਰਨ ਸਿੰਘ ਕੈਨੇਡਾ, ਮਹਿੰਦਰ ਸਿੰਘ ਕੈਨੇਡਾ, ਬਲਵਿੰਦਰਪਾਲ ਸੋਗੀ, ਬਲਵੀਰ ਚੰਦ ਭਾਟੀਆ, ਅਮਰਜੀਤ ਸਿੰਘ ਯੂ.ਐਸ.ਏ, ਸਤਨਾਮ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ, ਸਤਨਾਮ ਸਿੰਘ ਨਾਮਧਾਰੀ, ਗ੍ਰੰਥੀ ਕੁਲਵਿੰਦਰ ਸਿੰਘ, ਕੁਲਵੀਰ ਸਿੰਘ ਨੰਬਰਦਾਰ ਨਿਉ ਦੀਪ ਬੱਸ, ਅਵਤਾਰ ਸਿੰਘ, ਸ਼ਿੰਗਾਰਾ ਰਾਮ, ਅਵਤਾਰ ਸਿੰਘ ਇਟਲੀ, ਤਰਸੇਮ ਸਿੰਘ ਯੂ.ਐਸ.ਏ, ਜਸਵਿੰਦਰ ਸਿੰਘ ਸੋਢੀ ਜਰਮਨ, ਗੁਰਬਚਨ ਸਿੰਘ ਇਟਲੀ, ਬਲਦੇਵ ਸਿੰਘ, ਸਤਿੰਦਰ ਸਿੰਘ ਬੰਟੀ ਕੈਨੇਡਾ, ਹਰਪਿੰਦਰ ਸਿੰਘ ਪਾਬਲਾ ਮਨੀਲਾ, ਮਲਕੀਤ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਸਤਨਾਮ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਕਰਿਆਨਾ ਸਟੋਰ ਨੌਰਾ, ਕੀਪਾ, ਰੋਮੀ, ਲਾਡੀ, ਕਮਲ ਅਤੇ ਸਮੂਹ ਨਗਰ ਨਿਵਾਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟਰੰਪ ਨਾਲ ਹੋਏ ਸਮਝੌਤੇ ਦੇ ਕਿਸਾਨੀ ਪੱਖ ਮੋਦੀ ਸਰਕਾਰ ਲੁਕੋ ਰਹੀ ਹੈ-ਭਾਰਾਪੁਰ ਅਗਲੀ ਖ਼ਬਰ ਰਾਜਾ ਸਾਹਿਬ ਦੇ ਆਗਮਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।