27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਦੇ ਅਧਿਆਪਕ ਵਰਗ ਦਾ ਵੱਡਾ ਹਿੱਸਾ ਟੈੱਟ ਦਾ ਕਰੇਗਾ ਬਾਈਕਾਟ-ਹਰਜਿੰਦਰ ਹਾਂਡਾ <br/>

ਅਜੀਤ ਡੈਸਕ 18-02-2026
ਗੁਰੂਹਰਸਹਾਏ, 17 ਫਰਵਰੀ (ਹਰਚਰਨ ਸਿੰਘ ਸੰਧੂ)-ਸਿੱਖਿਆ ਵਿਭਾਗ ਪੰਜਾਬ ਵਿਚ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਪੰਜਾਬ ਦੇ ਅਧਿਆਪਕਾਂ 'ਤੇ ਜਬਰੀ ਟੈੱਟ (ਅਧਿਆਪਕ ਯੋਗਤਾ ਟੈੱਸਟ) ਥੋਪਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ 'ਤੇ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਹਰਜਿੰਦਰ ਹਾਂਡਾ ਚੇਅਰਮੈਨ ਐਡਵਾਇਜਰੀ ਬੋਰਡ ਆਫ਼ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਅਧਿਆਪਕ ਵਰਗ ਨੂੰ ਇਸ ਅਧਿਆਪਕ ਯੋਗਤਾ ਟੈੱਸਟ ਦਾ ਪੂਰਨ ਬਾਈਕਾਟ ਕਰਨ ਤੇ ਸੂਬਾ ਭਰ ਵਿਚ ਅਧਿਆਪਕ ਜਥੇਬੰਦੀਆਂ ਵਲੋਂ ਵਿੱਢੇ ਜਾ ਰਹੇ ਸਾਂਝੇ ਸੰਘਰਸ਼ਾਂ ਵਿਚ ਨਿੱਤਰਨ ਦੀ ਅਪੀਲ ਕੀਤੀ ਹੈ | ਆਪਣਾ ਬਿਆਨ ਜਾਰੀ ਰੱਖਦਿਆਂ ਹਰਜਿੰਦਰ ਹਾਂਡਾ ਨੇ ਕਿਹਾ ਕਿ ਵੱਖ-ਵੱਖ ਸਮਿਆਂ 'ਚ ਜਦੋਂ ਵੀ ਪੰਜਾਬ ਦੇ ਵੱਖ-ਵੱਖ ਅਧਿਆਪਕ ਸਿੱਖਿਆ ਵਿਭਾਗ ਵਿਚ ਨਿਯੁਕਤ ਕੀਤੇ ਜਾਂਦੇ ਰਹੇ ਹਨ ਤਾਂ ਉਹ ਆਪੋ ਆਪਣੇ ਸਮਿਆਂ ਦੇ ਅÏਖੇ ਤੋਂ ਅÏਖੇ ਟੈੱਸਟ ਪਾਸ ਕਰਨ ਉਪਰੰਤ ਹੀ ਨੌਕਰੀਆਂ 'ਤੇ ਆਏ ਹਨ, ਪਰ ਹੁਣ ਅਧਿਆਪਕਾਂ ਨੂੰ ਵਿਭਾਗ ਵਿਚ ਆਪਣੀਆਂ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਵਿਭਾਗ ਵਿਚ ਉੱਚ ਤਰੱਕੀਆਂ ਪ੍ਰਾਪਤ ਕਰਨ ਲਈ ਟੈੱਟ ਦੀਆਂ ਬੇਲੋੜੀਆਂ ਕੰਡੀਸ਼ਨਾਂ ਲਗਾਉਣਾ ਬੜਾ ਹਾਸੋਹੀਣਾ ਤੇ ਜਾਣਬੁੱਝ ਕੇ ਅਧਿਆਪਕ ਵਰਗ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਫ਼ੈਸਲਾ ਹੈ | ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਨਿਯੁਕਤੀ ਸਮੇਂ ਸਰਕਾਰ ਵਲੋਂ ਦਿੱਤੇ ਇਸ਼ਤਿਹਾਰ ਵਿਚ ਦਿੱਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸੀ ਅਤੇ ਪੜਾਉਣ ਦੇ ਲੰਮੇ ਤਜਰਬੇ ਰੱਖਦੇ ਹਾਂ ਤੇ ਇਸ ਦੌਰਾਨ ਕਈ ਤਰ੍ਹਾਂ ਦੀਆਂ ਟ੍ਰੇਨਿੰਗਾਂ ਅਤੇ ਸੈਮੀਨਾਰਾਂ ਰਾਹੀਂ ਸਿਖਲਾਈ ਪ੍ਰਾਪਤ ਕਰਕੇ ਮਿਆਰੀ ਸਿੱਖਿਆਂ ਦੇ ਰਹੇ ਹਾਂ | ਉਨ੍ਹਾਂ ਪੰਜਾਬ ਸਰਕਾਰ ਨੂੰ ਕੋਰਟਾਂ ਦੇ ਫ਼ੈਸਲੇ ਨੂੰ ਉੱਚ ਕੋਟੀ ਦੇ ਵਕੀਲਾਂ ਰਾਹੀਂ ਡਿਫੈਂਡ ਕਰਨ ਦੀ ਅਪੀਲ ਕੀਤੀ | ਇਸ ਸਮੇਂ ਹਰਜੀਤ ਸਿੰਘ ਸਿੱਧੂ, ਚਰਨਜੀਤ ਸਿੰਘ, ਜਸਵੰਤ ਸੇਖੜਾ, ਸੰਦੀਪ ਚੌਧਰੀ, ਗੁਰਦੇਵ ਸਿੰਘ ਗੁਰੂਹਰਸਹਾਏ, ਗੁਰਦੇਵ ਸਿੰਘ ਵਾਦੀਆਂ, ਦੀਪਾ ਸਿੰਘ, ਸੁਰਜੀਤ ਸਿੰਘ, ਪਿ੍ਤਪਾਲ ਸੰਧਾ, ਸਤੀਸ਼ ਕੰਬੋਜ, ਗੁਰਭੇਜ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੀਖਿਆ ਦੇ ਕੇ ਨਿਕਲੇ ਵਿਦਿਆਰਥੀਆਂ 'ਚ ਦਿਖਾਈ ਦਿੱਤਾ ਉਤਸ਼ਾਹ <br/> ਅਗਲੀ ਖ਼ਬਰ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਪਤੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।