27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪ੍ਰੀਖਿਆ ਦੇ ਕੇ ਨਿਕਲੇ ਵਿਦਿਆਰਥੀਆਂ 'ਚ ਦਿਖਾਈ ਦਿੱਤਾ ਉਤਸ਼ਾਹ <br/>

ਅਜੀਤ ਡੈਸਕ 18-02-2026
ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਸੀ. ਬੀ. ਐਸ. ਈ. ਦੀਆਂ ਅੱਜ ਸ਼ੁਰੂ ਹੋਈਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪਹਿਲੇ ਦਿਨ 10ਵੀਂ ਦਾ ਪੇਪਰ ਦੇਣ ਤੋਂ ਬਾਅਦ ਡੀ. ਸੀ. ਮਾਡਲ ਸਕੂਲ ਦੀਆਂ ਵਿਦਿਆਰਥਣਾਂ ਅਕਸ਼ਿਤਾ, ਅਰਪਿਤਾ, ਲਵੀਸ਼ ਗੋਇਲ, ਕਾਸ਼ਵੀ, ਦੁਰਗੇਸ਼, ਪਰਾਂਜਲ ਨੇ ਕਿਹਾ ਕਿ ਪ੍ਰੀਖਿਆ ਦੇ ਡਰ ਨਾਲੋਂ ਪੇਪਰ ਬਹੁਤ ਵਧੀਆ ਰਿਹਾ ਹੈ | ਉਨ੍ਹਾਂ ਨੇ ਪਹਿਲਾਂ ਪ੍ਰਸ਼ਨ ਪੱਤਰ ਪੜਿ੍ਹਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਨ ਹੱਲ ਕਰਨਾ ਸ਼ੁਰੂ ਕੀਤਾ ਤੇ ਉਨ੍ਹਾਂ ਦਾ ਪੇਪਰ ਤੈਅ ਸਮੇਂ ਤੋਂ ਬਹੁਤ ਪਹਿਲਾਂ ਹੀ ਪੂਰਾ ਹੋ ਗਿਆ | ਜਦੋਂ ਵਿਦਿਆਰਥੀ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆਏ ਅਤੇ ਆਪਣੇ ਅਧਿਆਪਕਾਂ ਨਾਲ ਗਣਿਤ ਦੇ ਪ੍ਰਸ਼ਨਾਂ ਦੇ ਹੱਲ ਸਾਂਝੇ ਕੀਤੇ, ਤਾਂ ਉਨ੍ਹਾਂ ਦੇ ਸਾਰੇ ਸਵਾਲ ਠੀਕ ਸਨ | ਡੀ. ਸੀ. ਐਮ. ਇੰਟਰਨੈਸ਼ਨਲ ਸਕੂਲ ਭਵਿਆ ਮੋਂਗਾ, ਦਕਸ਼, ਅਲਫਾਜ਼, ਸਮਾਈਰਾ, ਗੁਰਨੂਰ ਸਿੰਘ, ਹਰਸ਼ਿਤ ਚਾਵਲਾ, ਨਿਸ਼ਾਂਤ ਨੇ ਕਿਹਾ ਕਿ ਅਧਿਆਪਕਾਂ ਨੇ ਜਿਸ ਸਾਵਧਾਨੀ ਨਾਲ ਉਨ੍ਹਾਂ ਨੂੰ ਸਕੂਲ 'ਚ ਗਣਿਤ ਸਿਖਾਇਆ ਅਤੇ ਪ੍ਰੀਖਿਆ ਤੋਂ ਪਹਿਲਾਂ ਦਿੱਤੇ ਗਏ ਟਿਪਸ ਨਾਲ ਉਨ੍ਹਾਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ ਅਤੇ ਪਹਿਲਾ ਪੇਪਰ ਬਹੁਤ ਵਧੀਆ ਰਿਹਾ | ਉਸ ਨੂੰ ਉਮੀਦ ਹੈ ਕਿ ਉਹ ਪਹਿਲੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰੇਗਾ |

ਪਿਛਲੀ ਖ਼ਬਰ ਜੇ. ਈ. ਈ. ਮੇਨਜ਼-2026 'ਚ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਪੰਜਾਬ ਦੇ ਅਧਿਆਪਕ ਵਰਗ ਦਾ ਵੱਡਾ ਹਿੱਸਾ ਟੈੱਟ ਦਾ ਕਰੇਗਾ ਬਾਈਕਾਟ-ਹਰਜਿੰਦਰ ਹਾਂਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।