27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜੇ. ਈ. ਈ. ਮੇਨਜ਼-2026 'ਚ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 18-02-2026
ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਜੇ. ਈ. ਈ. ਮੇਨਜ਼-2026 ਦੇ ਅੱਜ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਦੇ ਸੱਤ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸਡ-2026 ਲਈ ਯੋਗਤਾ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਸਕੂਲ ਦੇ ਡਾਇਰੈਕਟਰ ਡਾ. ਐੱਸ. ਐਨ. ਰੁਦਰਾ ਨੇ ਦੱਸਿਆ ਕਿ ਪਿ੍ਯਾਂਸ਼ੂ ਨੇ 97.16 ਫੀਸਦੀ ਅੰਕ, ਮਾਹਿਰ ਗੁਪਤਾ ਨੇ 96.85 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਅਭੀਨਵ ਅਰੋੜਾ ਨੇ 94.4 ਤੇ ਸ਼ੁਕਲ ਜੈਨ ਨੇ 94.2 ਫੀਸਦੀ ਅੰਕ ਹਾਸਿਲ ਕੀਤੇ | ਇਸੇ ਤਰ੍ਹਾਂ ਨਮਿਸ਼ ਜਿੰਦਲ ਨੇ 92.5 ਫੀਸਦੀ, ਤਮੀਰ ਸਿੰਗਲਾ ਨੇ 90.86 ਫੀਸਦੀ ਤੇ ਪ੍ਰਣਵ ਸਹਿਗਲ ਨੇ 89.88 ਫੀਸਦੀ ਅੰਕ ਹਾਸਿਲ ਕਰਕੇ ਯੋਗਤਾ ਪ੍ਰਾਪਤ ਕੀਤੀ | ਸਕੂਲ ਦੇ ਡਾਇਰੈਕਟਰ ਡਾ. ਐੱਸ. ਐਨ. ਰੁਦਰਾ, ਸਕੱਤਰ ਡੌਲੀ ਭਾਸਕਰ, ਮੁੱਖ ਪ੍ਰਸ਼ਾਸਕ ਪਰਮਵੀਰ ਸ਼ਰਮਾ, ਵਾਈਸ ਪਿ੍ੰਸੀਪਲ ਐਡਮਿਨ ਮਹਿਮਾ ਕਪੂਰ ਤੇ ਵਾਈਸ ਪਿ੍ੰਸੀਪਲ ਅਕੈਡਮਿਕਸ ਸ਼ਿਪਰਾ ਅਰੋੜਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਰੁਦਰਾ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਇਕ ਸ਼ੁਰੂਆਤ ਹੈ ਤੇ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਅਤੇ ਦਿ੍ੜ੍ਹਤਾ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ | ਡਾ. ਰੁਦਰਾ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਕੂਲ ਲਈ ਵੱਡੇ ਮਾਣ ਦੀ ਗੱਲ ਹੈ ਕਿ ਇਥੋਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਇਸ ਮੁਸ਼ਕਿਲ ਪ੍ਰੀਖਿਆ 'ਚ ਉੱਚ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਹ ਭਰੋਸਾ ਵੀ ਦਿੱਤਾ ਕਿ ਸਕੂਲ ਭਵਿੱਖ ਦੀ ਤਿਆਰੀ ਲਈ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰਦਾ ਰਹੇਗਾ |

ਪਿਛਲੀ ਖ਼ਬਰ ਅਮਰੀਕਾ-ਭਾਰਤ ਟਰੇਡ ਸਮਝੌਤੇ ਖ਼ਿਲਾਫ਼ ਐਸ.ਕੇ.ਐਮ. (ਗ਼ੈਰ ਰਾਜਨੀਤਕ) ਕਿਸਾਨ ਮੋਰਚੇ ਦਾ ਪ੍ਰਦਰਸ਼ਨ <br/> ਅਗਲੀ ਖ਼ਬਰ ਪ੍ਰੀਖਿਆ ਦੇ ਕੇ ਨਿਕਲੇ ਵਿਦਿਆਰਥੀਆਂ 'ਚ ਦਿਖਾਈ ਦਿੱਤਾ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।