26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਾਬਾਰਡ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਲਈ 9,588.37 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਜਾਰੀ <br/>

ਅਜੀਤ ਡੈਸਕ 18-02-2026
ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਨੈਸ਼ਨਲ ਬੈਂਕ ਫ਼ਾਰ ਏਗਿ੍ਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵਲੋਂ ਜ਼ਿਲ੍ਹਾ ਪੱਧਰੀ ਇੰਪਲੀਮੈਂਟੇਸ਼ਨ ਐਂਡ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਵਿੱਤੀ ਵਰ੍ਹੇ 2026-27 ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੋਟੈਂਸ਼ਲ ਲਿੰਕਡ ਕਰੈਡਿਟ ਯੋਜਨਾ (ਪੀ. ਐੱਲ. ਪੀ.) ਜਾਰੀ ਕੀਤੀ ਗਈ | ਸਹਾਇਕ ਕਮਿਸ਼ਨਰ (ਜਨਰਲ) ਰਾਜਬੀਰ ਸਿੰਘ ਭੰਗੂ ਵਲੋਂ ਯੋਜਨਾ ਜਾਰੀ ਕਰਨ ਮੌਕੇ ਦਲਵਿੰਦਰ ਸੰਧੂ ਐੱਮ. ਡੀ. ਫ਼ਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ, ਮਿਸ ਸੋਨੀਆ ਸਹਾਇਕ ਰਜਿਸਟਰਾਰ ਕੋਆਪਰੇਟਿਵ, ਰੋਹਿਤ ਕਸ਼ਯਪ ਡਿਪਟੀ ਡੀ. ਐੱਮ. ਨਾਬਾਰਡ, ਬੈਂਕਰ ਤੇ ਕਿਸਾਨ ਪ੍ਰਤੀਨਿਧੀ ਮੌਜੂਦ ਸਨ | ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਿਲ੍ਹਾ ਯੋਜਨਾ 20 ਤਰੀਕ ਨੂੰ ਜਾਰੀ ਹੋਣ ਵਾਲੇ ਪੰਜਾਬ ਰਾਜ ਦੇ ਸਟੇਟ ਫੋਕਸ ਪੇਪਰ ਦੇ ਸੰਦਰਭ ਵਿਚ ਜਾਰੀ ਕੀਤੀ ਗਈ ਹੈ | ਵਿੱਤੀ ਵਰ੍ਹੇ 2026-27 ਲਈ ਕੁੱਲ ਪ੍ਰਾਇਰਟੀ ਸੈਕਟਰ ਕਰੈਡਿਟ ਸੰਭਾਵਨਾ 9,588.37 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ, ਜਿਸ 'ਚੋਂ 5,559.83 ਕਰੋੜ (ਲਗਪਗ 58 ਫੀਸਦੀ) ਖੇਤੀ ਤੇ ਸੰਬੰਧਿਤ ਗਤੀਵਿਧੀਆਂ ਲਈ ਹੈ ਅਤੇ 2,381.51 ਕਰੋੜ ਰੁਪਏ (ਲਗਪਗ 25 ਫੀਸਦੀ) ਐੱਮ. ਐੱਸ. ਐੱਮ. ਈ. ਸੈਕਟਰ ਲਈ ਹੈ | ਉਨ੍ਹਾਂ ਦੱਸਿਆ ਕਿ ਪੀ. ਐੱਲ. ਪੀ. ਦੇ ਮੁੱਖ ਬਿੰਦੂਆਂ ਬਾਰੇ ਜਾਣਕਾਰੀ ਆਉਣ ਵਾਲੀ ਡੀ. ਸੀ. ਸੀ. ਮੀਟਿੰਗ 'ਚ ਸਾਂਝੀ ਕੀਤੀ ਜਾਵੇਗੀ ਅਤੇ ਇਹ ਯੋਜਨਾ ਜ਼ਿਲ੍ਹੇ ਦੇ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਲਈ ਮਾਰਗ ਦਰਸ਼ਕ ਦਸਤਾਵੇਜ਼ ਸਾਬਤ ਹੋਵੇਗੀ |

ਪਿਛਲੀ ਖ਼ਬਰ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਦੇ 19 ਬੱਚਿਆਂ ਨੇ ਧਾਰਮਿਕ ਪ੍ਰੀਖਿਆਵਾਂ 'ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ... ਅਗਲੀ ਖ਼ਬਰ ਸਵ. ਸ੍ਰੀਮਤੀ ਰੇਖਾ ਜੈਨ ਦੀ ਯਾਦ 'ਚ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ 20 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।