02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ 'ਚ ਲੱਖਾਂ ਰੁਪਏ ਗ਼ਬਨ ਮਾਮਲੇ 'ਚ ਸੀਨੀਅਰ ਸਹਾਇਕ ਬਰਖ਼ਾਸਤ <br/>

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਬਾਹਰੀ ਦਿ੍ਸ਼ | ਅਜੀਤ ਤਸਵੀਰ <br/> 20-02-2026
ਫ਼ਿਰੋਜ਼ਪੁਰ, 19 ਫਰਵਰੀ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਲੱਖਾਂ ਰੁਪਏ ਦੇ ਗ਼ਬਨ ਮਾਮਲੇ ਵਿਚ ਕਾਰਵਾਈ ਕਰਦਿਆਂ ਸੀਨੀਅਰ ਸਹਾਇਕ ਪ੍ਰਦੀਪ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਵਿਰੁੱਧ 15,87,125 ਰੁਪਏ ਦੇ ਗ਼ਬਨ ਦੇ ਦੋਸ਼ਾਂ ਸਬੰਧੀ 12 ਅਕਤੂਬਰ 2023 ਨੂੰ ਦੋਸ਼ ਪੱਤਰ ਜਾਰੀ ਕੀਤਾ ਗਿਆ ਸੀ | ਵਿਭਾਗੀ ਜਾਂਚ ਦੌਰਾਨ 11,65,646 ਰੁਪਏ ਦੇ ਗ਼ਬਨ ਦੇ ਦੋਸ਼ ਪ੍ਰਾਰੰਭਿਕ ਤੌਰ 'ਤੇ ਸਹੀ ਪਾਏ ਗਏ | ਇਸ ਮਾਮਲੇ ਦੀ ਵਿਸਤਰਿਤ ਜਾਂਚ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸੁਰਜੀਤ ਸਿੰਘ ਢਿੱਲੋਂ ਨੂੰ 21 ਮਈ 2024 ਨੂੰ ਸੌਂਪੀ ਗਈ ਸੀ | ਜਾਂਚ ਰਿਪੋਰਟ ਵਿਚ ਪ੍ਰਦੀਪ ਕੁਮਾਰ ਵਿਰੁੱਧ ਲੱਗੇ ਗ਼ਬਨ ਦੇ ਦੋਸ਼ ਸਹੀ ਕਰਾਰ ਦਿੱਤੇ ਗਏ | ਰਿਪੋਰਟ ਪ੍ਰਾਪਤ ਹੋਣ ਉਪਰੰਤ ਉਪਕੁਲਪਤੀ ਦੀ ਮਨਜ਼ੂਰੀ ਨਾਲ ਸੰਬੰਧਿਤ ਕਰਮਚਾਰੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ | 29 ਜਨਵਰੀ 2026 ਨੂੰ ਉਪਕੁਲਪਤੀ ਦਫ਼ਤਰ ਵਿਚ ਗਠਿਤ ਕਮੇਟੀ ਅੱਗੇ ਪ੍ਰਦੀਪ ਕੁਮਾਰ ਹਾਜ਼ਰ ਹੋਏ | ਉਪਕੁਲਪਤੀ ਦੀ ਅਗਵਾਈ ਹੇਠ ਬਣੀ ਕਮੇਟੀ ਨੇ ਦੋਸ਼ ਸਾਬਤ ਹੋਣ 'ਤੇ ਉਨ੍ਹਾਂ ਦੀ ਸੇਵਾ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਅਤੇ ਨਾਲ ਹੀ 11,65,646 ਰੁਪਏ ਦੀ ਗ਼ਬਨ ਰਕਮ ਵਸੂਲ ਕਰਨ ਦੇ ਹੁਕਮ ਜਾਰੀ ਕੀਤੇ | 17 ਫਰਵਰੀ 2026 ਨੂੰ ਜਾਰੀ ਅੰਤਿਮ ਹੁਕਮਾਂ ਅਨੁਸਾਰ ਪ੍ਰਦੀਪ ਕੁਮਾਰ ਦੀ ਸੇਵਾ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤੀ ਗਈ ਹੈ | ਆਦੇਸ਼ਾਂ ਵਿਚ ਇਹ ਵੀ ਦਰਜ ਹੈ ਕਿ 8 ਜੁਲਾਈ 2021 ਤੋਂ ਮੁਅੱਤਲ ਮਿਆਦ ਦੌਰਾਨ ਉਨ੍ਹਾਂ ਨੂੰ ਕੇਵਲ ਜੀਵਨ ਨਿਰਬਾਹ ਭੱਤਾ ਹੀ ਅਦਾਇਗੀ ਯੋਗ ਹੋਵੇਗਾ ਅਤੇ ਯੂਨੀਵਰਸਿਟੀ ਵਲੋਂ ਕੋਈ ਹੋਰ ਵਿੱਤੀ ਲਾਭ ਪ੍ਰਦਾਨ ਨਹੀਂ ਕੀਤਾ ਜਾਵੇਗਾ | ਯੂਨੀਵਰਸਿਟੀ ਪ੍ਰਬੰਧਕ ਵਲੋਂ ਸੰਬੰਧਿਤ ਕਰਮਚਾਰੀ ਨੂੰ ਤੁਰੰਤ 11,65,646 ਰੁਪਏ ਦੀ ਰਕਮ ਸੰਸਥਾ ਦੇ ਖ਼ਜ਼ਾਨੇ ਵਿਚ ਜਮਾਂ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ 2020 ਜਦੋਂ ਯੂਨੀਵਰਸਿਟੀ ਦੀ ਇਨੋਵਾ ਗੱਡੀ ਵੇਚ ਰਾਸ਼ੀ ਵਿਚ ਗੜਬੜੀ ਸਾਹਮਣੇ ਆਈ ਸੀ | ਖ਼ਰੀਦਦਾਰ ਨੂੰ ਇਕ ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ, ਜਦੋਂ ਡੀ.ਸੀ.ਆਰ ਵਿਚ ਸਿਰਫ਼ 10 ਹਜ਼ਾਰ ਰੁਪਏ ਦਰਜ ਕੀਤੇ ਗਏ | ਆਰ.ਟੀ.ਆਈ ਕਾਰਜਕਰਤਾ ਜਸਵੰਤ ਕੁਮਾਰ ਮਦਾਨ ਦੁਆਰਾ ਆਰ.ਟੀ.ਆਈ ਲਗਾਉਣ ਉੱਤੇ ਮਾਮਲਾ ਸਾਹਮਣੇ ਆਇਆ | ਜਾਂਚ ਵਿਚ ਹੋਰ ਵਿੱਤੀ ਊਣਤਾਈਆਂ ਵੀ ਸਾਹਮਣੇ ਆਈਆਂ, ਜਿਸ ਦੀ ਜਾਂਚ ਲਈ ਚਾਰ ਕਮੇਟੀਆਂ ਗਠਿਤ ਕੀਤੀਆਂ ਗਈਆਂ | ਸੀਨੀਅਰ ਸਹਾਇਕ ਪ੍ਰਦੀਪ ਕੁਮਾਰ ਨੂੰ ਅੱਠ ਜੁਲਾਈ 2021 ਨੂੰ ਸਸਪੈਂਡ ਕੀਤਾ ਗਿਆ ਸੀ | ਉਸ ਦੇ ਬਾਅਦ ਤੋਂ ਲਗਾਤਾਰ ਮਾਮਲੇ ਦੀ ਜਾਂਚ ਚੱਲ ਰਹੀ ਸੀ | ਪੰਜ ਸਾਲ ਦੀ ਜਾਂਚ ਬਾਅਦ ਲਿਆ ਗਿਆ ਫ਼ੈਸਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜ ਸਾਲ ਤੱਕ ਚੱਲੀ ਜਾਂਚ ਦੇ ਬਾਅਦ ਕਮੇਟੀ ਵਲੋਂ ਫ਼ੈਸਲਾ ਲਿਆ ਗਿਆ ਅਤੇ ਕਰਮਚਾਰੀ ਪ੍ਰਦੀਪ ਕੁਮਾਰ ਨੂੰ ਬਰਖ਼ਾਸਤ ਕੀਤਾ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਸੰਸਥਾ ਵਿਚ ਵਿੱਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਿਰਧਾਰਿਤ ਕੀਤੀ ਗਈ ਹੈ | ਕਿਸੇ ਵੀ ਕਿਸਮ ਦੀ ਬੇਨਿਯਮੀ ਜਾਂ ਗ਼ਬਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਹੈਰੋਇਨ ਸਪਲਾਈ ਕਰਨ ਜਾਂਦਾ ਨਸ਼ਾ ਤਸਕਰ ਕਾਬੂ, 6 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਪਿੰਡ ਜੀਵਾਂ ਅਰਾਈਾ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।