30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਧੀ ਹੋਣ ਦੀ ਖ਼ੁਸ਼ੀ 'ਚ ਅਧਿਆਪਕਾ ਵਲੋਂ ਵਿਦਿਆਰਥੀਆਂ ਨੂੰ ਕਰਵਾਇਆ ਭੋਜਨ <br/>

ਅਜੀਤ ਡੈਸਕ 20-02-2026
ਪੰਜੇ ਕੇ ਉਤਾੜ, 19 ਫਰਵਰੀ (ਪੱਪੂ ਸੰਧਾ)-ਅਧਿਆਪਕਾ ਸ੍ਰੀਮਤੀ ਵੰਦਨਾ (ਹਿੰਦੀ ਮਿਸਟ੍ਰੈੱਸ) ਪਤਨੀ ਪਰਵਿੰਦਰ ਕੁਮਾਰ ਨਾਰੰਗ ਸਪੁੱਤਰ ਪੂਰਨ ਚੰਦ (ਬਜਾਜੀ ਵਾਲੇ, ਜਲਾਲਾਬਾਦ) ਨੇ ਆਪਣੇ ਘਰ ਨੰਨ੍ਹੀ ਛਾਂ (ਪਿਆਰੀ ਬੇਟੀ ਰਸ਼ਿਕਾ) ਦੇ ਆਉਣ ਦੀ ਖ਼ੁਸ਼ੀ ਵਿਚ ਪ੍ਰੀਤੀ ਭੋਜ (ਅਤਿਥੀ ਭੋਜਨ) ਦਾ ਆਯੋਜਨ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਜੇ ਕੇ ਉਤਾੜ ਦੇ ਸਾਰੇ ਵਿਦਿਆਰਥੀਆਂ ਸਮੇਤ ਸਮੂਹ ਸਟਾਫ਼ ਮੈਂਬਰਾਂ ਨੂੰ ਹਲਵਾ-ਛੋਲਿਆਂ ਅਤੇ ਸਬਜ਼ੀ-ਪੂੜੀਆਂ ਦਾ ਪ੍ਰਸ਼ਾਦ ਵਿਤਰਨ ਕੀਤਾ | ਇਸ ਮੌਕੇ ਬੇਟੀ ਰਸ਼ਿਕਾ ਨੇ ਮਾਤਾ-ਪਿਤਾ ਅਤੇ ਵੱਡੇ ਭਰਾ ਸਾਹਿਲ ਮੋਂਗਾ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪੋ੍ਰਗਰਾਮ ਦੌਰਾਨ ਪਿ੍ੰਸੀਪਲ ਪ੍ਰੇਮ ਸਿੰਘ, ਵੇਦ ਪ੍ਰਕਾਸ਼ (ਲੈਕ. ਇਤਿਹਾਸ), ਅਰੁਣ ਕੁਮਾਰ (ਲੈਕ. ਕਾਮਰਸ), ਸੰਤੋਸ਼ ਰਾਣੀ (ਲੈਕ. ਕਾਮਰਸ), ਨੀਲਮ ਕੁਮਾਰੀ (ਲੈਕ. ਪੰਜਾਬੀ), ਗੁਰਜੀਤ ਸਿੰਘ (ਗਣਿਤ ਅਧਿਆਪਕ), ਅਮਨਦੀਪ (ਪੀ.ਟੀ.ਆਈ) ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਾਲਾਨਾ ਬੋਰਡ ਪ੍ਰੀਖਿਆਵਾਂ ਲਈ ਸ਼ੱੁਭਕਾਮਨਾਵਾਂ ਦਿੰਦੇ ਹੋਏ ਸੁਨਹਿਰੇ ਭਵਿੱਖ ਲਈ ਮਾਰਗ ਦਰਸ਼ਨ ਕੀਤਾ ਅਤੇ ਬਾਅਦ ਵਿਚ ਮੈਡਮ ਵੰਦਨਾ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਦੇ 23 ਵਿਦਿਆਰਥੀਆਂ ਨੇ ਜੇ.ਈ.ਈ. ਪ੍ਰੀਖਿਆ ਵਿਚ ਕੀਤੀ ਸਫਲਤਾ ਹਾਸਿਲ... ਅਗਲੀ ਖ਼ਬਰ ਸਵਾਮੀ ਤੁਰੀਆ ਨੰਦ ਸਤਿਸੰਗ ਸੇਵਾ ਆਸ਼ਰਮ ਵਿਖੇ ਸਾਲਾਨਾ ਸਮਾਗਮ 21 ਅਤੇ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।