29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬੇਰੁਜ਼ਗਾਰੀ ਕਾਰਨ ਪੰਜਾਬ ਦੀ ਨੌਜਵਾਨੀ ਨਿਰਾਸ਼ਾ ਦੇ ਆਲਮ 'ਚ-ਲਾਰੈਂਸ ਚੌਧਰੀ <br/>

ਜ਼ਿਲ੍ਹਾ ਪੱਧਰੀ ਡੈਲੀਗੇਟਸ ਦੇ ਨਾਲ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ | ਤਸਵੀਰ-ਹਰਚਰਨ ਸਿੰਘ ਸੰਧੂ <br/> 20-02-2026
ਗੁਰੂਹਰਸਹਾਏ, 19 ਫਰਵਰੀ (ਹਰਚਰਨ ਸਿੰਘ ਸੰਧੂ)-ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਪਿੰਡ ਛਾਂਗਾਂ ਰਾਏ ਉਤਾੜ ਵਿਖੇ ਕੋਆਰਡੀਨੇਟਰ ਪੰਜਾਬ ਗੁਰਬਾਜ਼ ਅਤੇ ਸੂਬਾ ਸਕੱਤਰ ਪਾ. ਕੁਲਵੰਤ ਦੀ ਅਗਵਾਈ ਹੇਠ ਪਾ. ਛਿੰਦਰਪਾਲ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਕੱਠੇ ਹੋਏ ਡੈਲੀਗੇਟਸ ਨੇ ਕਬਰਸਤਾਨਾਂ ਲਈ ਜ਼ਮੀਨ, ਸੰਗਠਨ ਨੂੰ ਮਜ਼ਬੂਤ ਕਰਨ, 27 ਦੀਆ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀ ਦਾ ਗਠਨ, ਰਾਖਵਾਂਕਰਨ, ਬੱਚਿਆਂ ਦੀ ਪੜਾਈ, ਪੜੇ ਲਿਖੇ ਬੱਚਿਆਂ ਦੇ ਰੁਜ਼ਗਾਰ, ਬੇਘਰ ਲੋਕਾਂ ਲਈ ਘਰ, ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆਂ ਧਾਰਮਿਕ ਚੁਨੌਤੀਆਂ ਆਦਿ ਮੁੱਦਿਆਂ ਦੇ ਹੱਲ ਲਈ ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਫ਼ਿਰੋਜ਼ਪੁਰ ਵਿਖੇ ਮਈ ਵਿਚ ਰੈਲੀ ਸਬੰਧੀ ਏਜੰਡੇ ਤੇ ਮਤਾ ਪਾਸ ਕਰ ਦਿੱਤਾ ਗਿਆ | ਸਰਬਸੰਮਤੀ ਨਾਲ ਪਾ. ਛਿੰਦਰਪਾਲ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸੀ | ਮੀਤ ਪ੍ਰਧਾਨ ਚੁਣਿਆ ਤੇ ਲਾਰੈਂਸ ਚੌਧਰੀ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਸੌਂਪਿਆ | ਇਸ ਮੌਕੇ ਪਾ. ਤਰਸੇਮ ਹੰਸ ਜ਼ਿਲ੍ਹਾ ਪ੍ਰਧਾਨ, ਪਾ. ਸੰਜੇ ਪ੍ਰਧਾਨ ਬਰਨਾਲਾ, ਪਾ. ਰਾਜ ਕੁਮਾਰ ਸਟੇਟ ਮੈਂਬਰ ਕੋਰ ਕਮੇਟੀ, ਪਾ. ਕਮਲੇਸ਼, ਪਾ. ਕੁਲਦੀਪ, ਚੇਅਰਮੈਨ, ਪਾ. ਸੁਖਵਿੰਦਰ ਪ੍ਰਧਾਨ ਫ਼ਾਜ਼ਿਲਕਾ, ਪਾ. ਜਗਜੀਤ ਚੇਅਰਮੈਨ ਧਾਰਮਿਕ ਵਿੰਗ, ਜੀਤ ਕੈਸ਼ੀਅਰ. ਪਾ. ਲਾਜ਼ੂਰ, ਹੀਰਾ ਸਿੰਘ, ਅਮਰਜੀਤ, ਸਤਨਾਮ, ਗੁਰਮੇਲ, ਜੀਤ, ਸੁਖਵਿੰਦਰ, ਨਰਾਇਣ, ਜਗਮੀਤ, ਤਰਸੇਮ ਲਾਲੀ, ਰਿੰਕੂ ਭੱਟੀ, ਡੈਨੀਅਲ, ਕੁਲਵੰਤ, ਹਰਮੇਸ਼ ਆਦਿ ਨੇ ਵੀ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਪ੍ਰਤਾਪ ਬਾਗ਼ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 27 ਤੋਂ ਅਗਲੀ ਖ਼ਬਰ ਸਵ. ਵੀਨਾ ਰਾਣੀ ਢਲ ਨੂੰ ਭੋਗ ਮੌਕੇ ਸ਼ਰਧਾਂਜਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।