25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਹੱਦ ਦੇ ਨਜ਼ਦੀਕ ਖੇਤਾਂ 'ਚੋਂ 520 ਗ੍ਰਾਮ ਆਈਸ (ਨਸ਼ੀਲਾ ਪਦਾਰਥ) ਬਰਾਮਦ

ਅਜੀਤ ਡੈਸਕ 22-02-2026

ਮਮਦੋਟ, 21 ਫ਼ਰਵਰੀ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਮੁਸਤੈਦੀ ਵਿਖਾਉਂਦਿਆਂ ਸਰਹੱਦੀ ਖੇਤਰ 'ਚੋਂ 520 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਕੇ ਇਕ ਵਾਰ ਪਾਕਿਸਤਾਨੀ ਸਮਗਲਰਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ 'ਤੇ ਪਾਣੀ ਫੇਰ ਦਿੱਤਾ ਹੈ | ਸਰਹੱਦ ਦੇ ਬਿਲਕੁਲ ਨਾਲ ਵਸੇ ਭਾਰਤ ਦੇ ਆਖ਼ਰੀ ਪਿੰਡ ਦੋਨਾਂ ਰਹਿਮਤ ਵਾਲਾ ਦੇ ਨਜ਼ਦੀਕ ਖੇਤਾਂ 'ਚੋਂ ਬੀ. ਐਸ. ਐਫ. ਵਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਇਕ ਮੋਮੀ ਲਿਫਾਫੇ 'ਚ ਲਪੇਟਿਆ ਪੈਕਟ ਬਰਾਮਦ ਕੀਤਾ ਗਿਆ ਹੈ | ਬੀ. ਐੱਸ. ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਪੁਲਿਸ ਨਾਲ ਮਿਲ ਕੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 520 ਗ੍ਰਾਮ ਨਸ਼ੀਲੇ ਪਦਾਰਥ ਦਾ ਪੈਕਟ ਬਰਾਮਦ ਹੋਇਆ ਹੈ | ਜਿਸ ਨੂੰ ਥਾਣਾ ਮਮਦੋਟ ਦੀ ਪੁਲਿਸ ਵਲੋਂ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਸੁਖਬੀਰ ਦੀ ਆਮਦ 'ਤੇ 24 ਦੀ ਫ਼ਿਰੋਜ਼ਪੁਰ ਰੈਲੀ ਕਰੇਗੀ ਵਿਰੋਧੀਆਂ ਦੇ ਹੌਸਲੇ ਪਸਤ-ਅਕਾਲੀ ਆਗੂ <br/> ਅਗਲੀ ਖ਼ਬਰ ਸੇਂਟ ਰਾਊ ਦਾਸ ਗੁਰੂਕੁਲ ਗੋਲੂ ਕੇ ਵਿਖੇ ਲਗਾਈ ਵਿਗਿਆਨ ਮਾਡਲ ਪ੍ਰਦਰਸ਼ਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।