25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੁਖਬੀਰ ਦੀ ਆਮਦ 'ਤੇ 24 ਦੀ ਫ਼ਿਰੋਜ਼ਪੁਰ ਰੈਲੀ ਕਰੇਗੀ ਵਿਰੋਧੀਆਂ ਦੇ ਹੌਸਲੇ ਪਸਤ-ਅਕਾਲੀ ਆਗੂ <br/>

ਅਮਰੀਕ ਸਿੰਘ ਬਿੱਟੂ, ਸੁਰਿੰਦਰ ਚਾਵਲਾ, ਸਵਰਨ ਸਿੰਘ ਰੋਸਾ, ਗੁਰਜੰਟ ਸਿੰਘ ਬਾਸੀ, ਕੁਲਦੀਪ ਸਿੰਘ ਬਰਾੜ | ਅਜੀਤ ਤਸਵੀਰ <br/> 22-02-2026
ਮੁੱਦਕੀ, 21 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੰਤਰੀ ਪੰਜਾਬ ਦੀ ਫ਼ਿਰੋਜ਼ਪੁਰ ਆਮਦ ਨੂੰ ਲੈ ਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ 24 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਇਕੱਠ ਵਜੋਂ ਇਤਿਹਾਸਕ ਹੋਵੇਗੀ, ਜੋ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਹੋਏ ਵਿਰੋਧੀ ਪਾਰਟੀਆਂ ਦੇ ਹੌਸਲੇ ਪਸਤ ਕਰੇਗੀ | ਇਹ ਪ੍ਰਗਟਾਵਾ ਅਮਰੀਕ ਸਿੰਘ ਬਿੱਟੂ, ਸੁਰਿੰਦਰ ਚਾਵਲਾ, ਸਵਰਨ ਸਿੰਘ ਰੋਸਾ, ਗੁਰਜੰਟ ਸਿੰਘ ਬਾਸੀ, ਕੁਲਦੀਪ ਸਿੰਘ ਬਰਾੜ ਨੇ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ 24 ਫਰਵਰੀ ਦੀ ਫ਼ਿਰੋਜ਼ਪੁਰ ਲਈ ਨੂੰ ਲੈ ਕੇ ਅਕਾਲੀ ਵਰਕਰਾਂ 'ਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਜੋ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਰੈਲੀ ਨੂੰ ਸਫਲ ਬਣਾਉਣ ਲਈ ਮੁੱਦਕੀ ਖੇਤਰ ਅੰਦਰੋਂ ਵਰਕਰਾਂ ਦਾ ਵੱਡਾ ਕਾਫ਼ਲਾ ਫ਼ਿਰੋਜ਼ਪੁਰ ਰੈਲੀ 'ਚ ਪਹੁੰਚੇਗਾ ਤਾਂ ਜੋ ਰੈਲੀ ਨੂੰ ਲਾਮਿਸਾਲ ਬਣਾ ਕੇ ਵਿਧਾਨ ਸਭਾ ਚੋਣਾਂ 2027 ਦਾ ਆਗਾਜ਼ ਕਰ ਸਕੀਏ | ਅਮਰੀਕ ਸਿੰਘ ਬਿੱਟੂ, ਸੁਰਿੰਦਰ ਚਾਵਲਾ, ਸਵਰਨ ਸਿੰਘ ਰੋਸਾ, ਗੁਰਜੰਟ ਸਿੰਘ ਬਾਸੀ, ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੂਬਾ ਪੰਜਾਬ ਸੰਭਲ ਨਹੀਂ ਰਿਹਾ, ਜਿਸ ਕਾਰਨ ਪੰਜਾਬ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਪੰਜਾਬ ਦੀ ਮਾੜੀ ਹਾਲਤ ਵੇਖ ਸੂਬੇ ਦੇ ਲੋਕ ਮੁੜ ਆਪਣੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਹਨ |

ਪਿਛਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਦਾ ਦੌਰਾ <br/> ਅਗਲੀ ਖ਼ਬਰ ਸਰਹੱਦ ਦੇ ਨਜ਼ਦੀਕ ਖੇਤਾਂ 'ਚੋਂ 520 ਗ੍ਰਾਮ ਆਈਸ (ਨਸ਼ੀਲਾ ਪਦਾਰਥ) ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।