25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਵਤਾਰ ਸਿੰਘ ਰਾਜੂ ਡਿਪੂ ਹੋਲਡਰ ਯੂਨੀਅਨ ਦੇ ਦੂਜੀ ਵਾਰ ਪ੍ਰਧਾਨ ਬਣੇ <br/>

ਡਿਪੂ ਹੋਲਡਰ ਯੂਨੀਅਨ ਦੇ ਚੁਣੇ ਗਏ ਪ੍ਰਧਾਨ ਅਵਤਾਰ ਸਿੰਘ ਰਾਜੂ ਸਾਥੀ ਡਿਪੂ ਹੋਲਡਰਾਂ ਨਾਲ | ਤਸਵੀਰ : ਕੁਲਜਿੰਦਰ ਸਿੰਘ ਗਿੱਲ <br/> 22-02-2026
ਤਲਵੰਡੀ ਭਾਈ, 21 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਸਰਕਾਰੀ ਡਿਪੂ ਹੋਲਡਰਾਂ ਦੀ ਚੋਣ ਮੀਟਿੰਗ ਹੋਈ, ਜਿਸ ਦੌਰਾਨ ਹੋਈ ਚੋਣ ਮੌਕੇ ਅਵਤਾਰ ਸਿੰਘ ਰਾਜੂ ਨੂੰ ਡਿਪੂ ਹੋਲਡਰ ਯੂਨੀਅਨ ਦੀ ਸਥਾਨਿਕ ਇਕਾਈ ਦਾ ਪ੍ਰਧਾਨ ਚੁਣ ਗਿਆ | ਉਹ ਲਗਾਤਾਰ ਦੂਜੀ ਵਾਰ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ | ਚੋਣ ਸਮੇਂ ਸੰਜੀਵ ਕੁਮਾਰ ਚਾਵਲਾ, ਬਲਦੇਵ ਰਾਜ ਦੇਬਾ, ਰਾਜ ਪਾਲ ਸ਼ਰਮਾ, ਭਜਨ ਵੱਤਾ, ਜਗਦੀਸ਼ ਰਾਏ, ਲਖਵੀਰ ਸਿੰਘ, ਅਮਰਜੀਤ ਸਿੰਘ ਆਦਿ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ | ਪ੍ਰਧਾਨ ਅਵਤਾਰ ਸਿੰਘ ਰਾਜੂ ਨੇ ਕਿਹਾ ਕਿ ਡਿਪੂ ਹੋਲਡਰ ਯੂਨੀਅਨ ਸਰਕਾਰ ਦੇ ਨਿਯਮਾਂ ਮੁਤਾਬਿਕ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਰਹੇਗੀ ਜਦ ਕਿ ਡਿਪੂ ਹੋਲਡਰਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੀ ਪੂਰਤੀ ਲਈ ਕਾਰਜ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਾਬਾ ਬਾਠਾਂ ਵਾਲਿਆਂ ਦੀ 41ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਆਰੰਭਤਾ ਅੱਜ <br/> ਅਗਲੀ ਖ਼ਬਰ ਜੇ.ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ 'ਚ ਮਾਪੇ-ਅਧਿਆਪਕ ਮਿਲਣੀ 'ਤੇ ਮਾਡਲ ਪ੍ਰਦਰਸ਼ਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।