25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

'ਪੰਜਾਬੀ ਸੰਵਾਦ' ਵਲੋਂ ਗੁਰੂ ਨਾਨਕ ਕਾਲਜ 'ਚ ਏ.ਆਈ. ਡਿਜੀਟਲ ਟ੍ਰੇਨਿੰਗ ਕੈਂਪ ਆਯੋਜਿਤ <br/>

ਕੈਂਪ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਪੰਜਾਬੀ ਸੰਵਾਦ ਦੇ ਪੀ. ਆਰ. ਓ. ਹਰਪਿੰਦਰ ਕੌਰ ਅਤੇ ਸੰਸਥਾ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਕਾਲਜ ਪ੍ਰਬੰਧਕ | ਤਸਵੀਰਾਂ : ਗੁਰਿੰਦਰ ਸਿੰਘ <br/> 22-02-2026
ਫ਼ਿਰੋਜ਼ਪੁਰ, 21 ਫਰਵਰੀ (ਗੁਰਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਪੰਜਾਬੀ ਸੰਵਾਦ ਵਲੋਂ ਗੁਰੂ ਨਾਨਕ ਕਾਲਜ ਵਿਖੇ ਏ. ਆਈ. ਡਿਜੀਟਲ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ | ਟ੍ਰੇਨਿੰਗ ਦਾ ਮਕਸਦ ਵਿਦਿਆਰਥੀਆਂ ਨੂੰ ਆਰ. ਟੀ. ਫ਼ਸਲ ਇੰਟੈਲੀਜੈਂਸ (ਏ. ਆਈ.) ਤੇ ਆਧੁਨਿਕ ਡਿਜੀਟਲ ਸਾਧਨਾਂ ਬਾਰੇ ਪ੍ਰਯੋਗਾਤਮਿਕ ਜਾਣਕਾਰੀ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਨਵੀਂ ਤਕਨਾਲੋਜੀ ਨਾਲ ਕਦਮ ਮਿਲਾ ਸਕਣ | ਪੰਜਾਬੀ ਸੰਵਾਦ ਦੇ ਪੀ. ਆਰ. ਓ. ਹਰਪਿੰਦਰ ਕੌਰ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਏ. ਆਈ. ਦੇ ਬੁਨਿਆਦੀ ਸਿਧਾਂਤਾਂ ਤੋਂ ਲੈ ਕੇ ਇਸ ਦੀ ਵਰਤੋਂ ਦੇ ਤਰੀਕਿਆਂ ਤੱਕ ਵਿਸਥਾਰ ਨਾਲ ਜਾਣੂ ਕਰਵਾਇਆ | ਮਾਹਿਰਾਂ ਨੇ ਦੱਸਿਆ ਕਿ ਕਿਵੇਂ ਏ. ਆਈ. ਟੂਲ ਸਿੱਖਿਆ ਖੇਤਰ ਵਿਚ ਰਿਸਰਚ, ਪ੍ਰਜ਼ੈਂਟੇਸ਼ਨ ਤਿਆਰ ਕਰਨ, ਡਾਟਾ ਵਿਸ਼ਲੇਸ਼ਣ ਅਤੇ ਪ੍ਰਾਜੈਕਟ ਕੰਮ ਨੂੰ ਆਸਾਨ ਬਣਾਉਂਦੇ ਹਨ | ਨਾਲ ਹੀ ਇਹ ਵੀ ਸਮਝਾਇਆ ਗਿਆ ਕਿ ਡਿਜੀਟਲ ਯੁੱਗ ਵਿਚ ਏ. ਆਈ. ਦੀ ਸਮਝ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹ ਸਕਦੀ ਹੈ ਅਤੇ ਨੌਜਵਾਨਾਂ ਨੂੰ ਮੁਕਾਬਲੇ ਦੇ ਯੋਗ ਬਣਾਉਂਦੀ ਹੈ | ਵਿਦਿਆਰਥੀਆਂ ਨੇ ਟ੍ਰੇਨਿੰਗ 'ਚ ਬੜੇ ਉਤਸ਼ਾਹ ਨਾਲ ਹਿੱਸਾ ਅਤੇ ਵੱਖ-ਵੱਖ ਸਵਾਲਾਂ ਰਾਹੀਂ ਆਪਣੀ ਜਿਗਿਆਸਾ ਪ੍ਰਗਟ ਕੀਤੀ | ਪੈ੍ਰਕਟੀਕਲ ਸੈਸ਼ਨਾਂ ਦੌਰਾਨ ਉਨ੍ਹਾਂ ਨੂੰ ਡਿਜੀਟਲ ਟੂਲਾਂ ਦੀ ਵਰਤੋਂ ਖ਼ੁਦ ਕਰਵਾ ਕੇ ਸਿਖਾਈ ਗਈ, ਜਿਸ ਨਾਲ ਉਨ੍ਹਾਂ ਦਾ ਵਿਸ਼ਵਾਸ ਵਧਿਆ |

ਪਿਛਲੀ ਖ਼ਬਰ ਫਿਰੋਜ਼ਪੁਰ ਮੰਡਲ ਦੇ ਟੀ. ਟੀ. ਈ. ਦੀ ਮੁਸਤੈਦੀ ਨੇ ਬਚਾਈ ਰੇਲ ਯਾਤਰੀ ਦੀ ਜਾਨ ਅਗਲੀ ਖ਼ਬਰ ਬਾਬਾ ਬਾਠਾਂ ਵਾਲਿਆਂ ਦੀ 41ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਆਰੰਭਤਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।