26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਰਾਸਤ-ਏ-ਕੌਮ ਗਤਕਾ ਅਕੈਡਮੀ ਦੀ ਵਿਦਿਆਰਥਣ ਨੇ ਸੋਨ ਤਗਮਾ ਕੀਤਾ ਪ੍ਰਾਪਤ <br/>

ਜ਼ੀਰਾ, 21 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਵਿਰਾਸਤ ਏ ਕੌਮ ਫ਼ਾਉਂਡੇਸ਼ਨ ਦਸਤਾਰ ਗਤਕਾ ਗੁਰਮਤਿ ਸੰਗੀਤ ਅਕੈਡਮੀ ਦੀ ਵਿਦਿਆਰਥਣ ਨਵਦੀਪ ਕੌਰ ਨੇ ਗਤਕੇਬਾਜ਼ੀ ਦੇ ਮੁਕਾਬਲਿਆਂ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗੀਤਕ ਅਕੈਡਮੀ ਦੇ ਚੇਅਰਮੈਨ ਉਸਤਾਦ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ ਸਿਧਵਾਂ ਖ਼ੁਰਦ ਲੁਧਿਆਣਾ ਵਿਖੇ ਇੰਟਰ ਕਾਲਜ ਗਤਕਾ ਮੁਕਾਬਲੇ ਕਰਵਾਏ ਗਏ ਸਨ | ਜਿਨ੍ਹਾਂ ਵਿਚ ਨੌਂ ਟੀਮਾਂ ਨੇ ਹਿੱਸਾ ਲਿਆ ਸੀ | ਇਹਨਾਂ ਮੁਕਾਬਲਿਆਂ ਵਿਚ ਅਕੈਡਮੀ ਦੀ ਖਿਡਾਰਨ ਨਵਦੀਪ ਕੌਰ ਪੁੱਤਰੀ ਮਨਜੀਤ ਸਿੰਘ ਪ 22-02-2026
ਜ਼ੀਰਾ, 21 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਵਿਰਾਸਤ ਏ ਕੌਮ ਫ਼ਾਉਂਡੇਸ਼ਨ ਦਸਤਾਰ ਗਤਕਾ ਗੁਰਮਤਿ ਸੰਗੀਤ ਅਕੈਡਮੀ ਦੀ ਵਿਦਿਆਰਥਣ ਨਵਦੀਪ ਕੌਰ ਨੇ ਗਤਕੇਬਾਜ਼ੀ ਦੇ ਮੁਕਾਬਲਿਆਂ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗੀਤਕ ਅਕੈਡਮੀ ਦੇ ਚੇਅਰਮੈਨ ਉਸਤਾਦ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ ਸਿਧਵਾਂ ਖ਼ੁਰਦ ਲੁਧਿਆਣਾ ਵਿਖੇ ਇੰਟਰ ਕਾਲਜ ਗਤਕਾ ਮੁਕਾਬਲੇ ਕਰਵਾਏ ਗਏ ਸਨ | ਜਿਨ੍ਹਾਂ ਵਿਚ ਨੌਂ ਟੀਮਾਂ ਨੇ ਹਿੱਸਾ ਲਿਆ ਸੀ | ਇਹਨਾਂ ਮੁਕਾਬਲਿਆਂ ਵਿਚ ਅਕੈਡਮੀ ਦੀ ਖਿਡਾਰਨ ਨਵਦੀਪ ਕੌਰ ਪੁੱਤਰੀ ਮਨਜੀਤ ਸਿੰਘ ਪਿੰਡ ਬਡਾਲਾ ਪੁਰਾਣਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਪ੍ਰਾਪਤ ਕੀਤਾ | ਜ਼ੀਰਾ ਵਿਖੇ ਪਹੁੰਚਣ ਤੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਉਸਤਾਦ ਭਾਈ ਸੁਖਵਿੰਦਰ ਸਿੰਘ ਜਵੱਦੀ ਟਕਸਾਲ ਜ਼ੀਰਾ ਵਾਲਿਆਂ ਵਲੋਂ ਵਿਦਿਆਰਥੀ ਨਵਦੀਪ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਖੇਡ ਗਤਕਾ ਅੱਜ ਦੇ ਸਮੇਂ ਖ਼ਾਸ ਕਰਕੇ ਲੜਕੀਆਂ ਲਈ ਬਹੁਤ ਜ਼ਰੂਰੀ ਹੈ | ਇਸ ਦੌਰਾਨ ਨਵਦੀਪ ਕੌਰ ਅਤੇ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਅਹੂਜਾ, ਰਾਜਪ੍ਰੀਤ ਸਿੰਘ ਰਾਜੂ, ਸਰਪੰਚ ਸੁਰਜੀਤ ਸਿੰਘ ਬਹਿਕ ਗੁੱਜਰਾਂ, ਚਰਨਪ੍ਰੀਤ ਸਿੰਘ ਸੋਨੰੂ, ਏ.ਐਸ.ਆਈ ਸੁਖਦੇਵ ਸਿੰਘ ਅਵਾਨ, ਗੁਰਜਿੰਦਰ ਸਿੰਘ ਕੈਨੇਡਾ, ਰਾਜੀਵ ਨਾਰੰਗ, ਸਰਵਣ ਸਿੰਘ, ਨੰਬਰਦਾਰ, ਤਰਸੇਮ ਸਿੰਘ ਮਲਸੀਆਂ, ਫ਼ਾਉਂਡੇਸ਼ਨ ਦੀ ਟੀਮ ਅਤੇ ਵਿਦਿਆਰਥੀ ਇੰਚਾਰਜ ਬੀਬੀ ਜਗਰੂਪ ਕੌਰ, ਅੰਤਰਪ੍ਰੀਤ ਕੌਰ, ਜਾਚਕਪ੍ਰੀਤ ਸਿੰਘ, ਸਾਜਪ੍ਰੀਤ ਕੌਰ, ਸਤਨਾਮ ਸਿੰਘ, ਪਿ੍ਤਪਾਲ ਸਿੰਘ, ਲਖਵਿੰਦਰ ਸਿੰਘ ਕੈਨੇਡਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਟਾਫ਼ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਮੀਟਿੰਗ <br/> ਅਗਲੀ ਖ਼ਬਰ ਆਦਰਸ਼ ਨਗਰ 'ਚ ਪਾਣੀ ਦਾ ਸੰਕਟ-ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।