26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਟਾਫ਼ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਮੀਟਿੰਗ <br/>

ਅਜੀਤ ਡੈਸਕ 22-02-2026
ਫ਼ਿਰੋਜ਼ਪੁਰ, 21 ਫਰਵਰੀ (ਗੁਰਿੰਦਰ ਸਿੰਘ)-ਸਟਾਫ਼ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਦੀ ਸੂਬਾ ਕਮੇਟੀ ਵਲੋਂ ਯੂਨੀਅਨ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਸੁਪਰਡੈਂਟ ਸੂਰਜ ਕੁਮਾਰ, ਪ੍ਰਬੰਧਕੀ ਅਫ਼ਸਰ ਅÏਜਲਾ ਅਤੇ ਮਹਾਂਵੀਰ ਵੀ ਮੌਜੂਦ ਸਨ | ਯੂਨੀਅਨ ਨੇ ਨਰਸਿੰਗ ਕੇਡਰ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਯੂਨੀਅਨ ਵਲੋਂ 4600 ਗ੍ਰੇਡ.ਪੇ ਦੀ ਬਹਾਲੀ, ਹੋਰ ਸੂਬਿਆਂ ਵਾਂਗ ਭੱਤੇ ਜਾਰੀ ਕਰਨ, ਡਾ. ਕੇਡਰ ਦੀ ਤਰ੍ਹਾਂ ਮੋਡੀਫਾਈਡ ਏ.ਸੀ.ਪੀ ਸਕੀਮ ਲਾਗੂ ਕਰਨ ਅਤੇ ਸਟਾਫ਼ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ Tਨਰਸਿੰਗ ਅਫ਼ਸਰU ਰੱਖਣ ਦੀ ਮੰਗ ਉਠਾਈ ਗਈ | ਇਸ ਤੋਂ ਇਲਾਵਾ ਨਰਸਿੰਗ ਸਿਸਟਰ ਤੋਂ ਮੇਟਰਨ ਤਰੱਕੀ ਲਈ ਤਜਰਬੇ ਦੀ ਸ਼ਰਤ ਤਿੰਨ ਸਾਲ ਦੀ ਥਾਂ ਇਕ ਸਾਲ ਕਰਨ, ਆਬਾਦੀ ਅਨੁਸਾਰ ਨਵੀਆਂ ਭਰਤੀਆਂ ਕਰਨ ਅਤੇ ਅਮਰਨਾਥ ਯਾਤਰਾ ਦੌਰਾਨ ਡਿਊਟੀ ਕਰ ਰਹੇ ਸਟਾਫ਼ ਨੂੰ ਟੀ.ਏ., ਡੀ.ਏ. ਅਤੇ ਸਪੈਸ਼ਲ ਡਿਊਟੀ ਭੱਤਾ ਜਾਰੀ ਕਰਨ ਦੀ ਮੰਗ ਕੀਤੀ ਗਈ | ਯੂਨੀਅਨ ਨੇ 140 ਟਿਊਟਰਾਂ ਦੀਆਂ ਖ਼ਾਲੀ ਅਸਾਮੀਆਂ ਨਰਸਿੰਗ ਕੇਡਰ ਵਿਚੋਂ ਯੋਗਤਾ ਦੇ ਆਧਾਰ 'ਤੇ ਤਰੱਕੀ ਰਾਹੀਂ ਭਰਨ ਦਾ ਮੁੱਦਾ ਵੀ ਜ਼ੋਰ ਨਾਲ ਉਠਾਇਆ | ਸੂਬਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਵਲੋਂ ਉਹ ਮੰਗਾਂ ਜੋ ਵਿਭਾਗੀ ਪੱਧਰ 'ਤੇ ਹੱਲ ਹੋ ਸਕਦੀਆਂ ਹਨ, 15 ਦਿਨਾਂ ਅੰਦਰ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ ਹੈ | ਇਸ ਤੋਂ ਇਲਾਵਾ 20-07-2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਸਬੰਧੀ ਅਤੇ ਪੰਜਾਬ ਸਰਕਾਰ ਦੇ ਫਾਈਨੈਂਸ ਵਿਭਾਗ ਦੀ 05-01-2026 ਦੀ ਚਿੱਠੀ ਨੂੰ ਸੈਕਟਰੀ ਦੀ ਮਨਜ਼ੂਰੀ ਉਪਰੰਤ ਜਲਦ ਲਾਗੂ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਗਿਆ | ਮੀਟਿੰਗ ਵਿਚ ਜਥੇਬੰਦੀ ਦੇ ਮੀਤ ਪ੍ਰਧਾਨ ਸੁਖਵਿੰਦਰ ਕੌਰ ਮੁਹਾਲੀ, ਚੇਅਰਪਰਸਨ ਕੁਲਵਿੰਦਰ ਕੌਰ ਕੰਵਲ, ਕਮਲਜੀਤ ਕੌਰ ਪੰਨੂ, ਮਿੰਨੀ ਘੁੰਮਣ, ਮੰਜੂ ਮਹਾਜਨ, ਮਲਕੀਤ ਸਿੰਘ, ਜਾਫ਼ਰ, ਭਾਰਤ ਭੂਸ਼ਨ , ਗੁਰਮੇਲ ਸਿੰਘ, ਸੰਦੀਪ ਕੁਮਾਰ, ਨੀਲਮ ਰਾਜਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਜੰਟ ਸਿੰਘ, ਆਸ਼ਾ, ਰਾਜਵਿੰਦਰ ਕੌਰ, ਉਪਕਾਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਵਰਿੰਦਰ, ਗੁਰਜੀਤ, ਦੀਪਕ ਕੁਮਾਰ ਸਮੇਤ ਕਈ ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂ ਹਾਜ਼ਰ ਸਨ | ਯੂਨੀਅਨ ਪ੍ਰਧਾਨ ਸੁਖਜਾਦ ਸਿੰਘ ਨੇ ਕਿਹਾ ਕਿ ਜੇ ਦਿੱਤੇ ਭਰੋਸੇ ਅਨੁਸਾਰ 15 ਦਿਨਾਂ ਵਿਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਯੂਨੀਅਨ ਸੰਘਰਸ਼ ਦੀ ਰੂਪਰੇਖਾ ਤਿਆਰ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਦੀ ਹੋਵੇਗੀ |

ਪਿਛਲੀ ਖ਼ਬਰ ਵਿਧਾਇਕ ਦਹੀਯਾ ਨੇ ਤਲਵੰਡੀ ਭਾਈ ਸ਼ਹਿਰ ਤੇ ਮੁੱਦਕੀ ਸ਼ਹਿਰ ਦੀਆਂ ਮੇਨ ਸੜਕਾਂ ਦੇ ਪੁਨਰ ਨਿਰਮਾਣ ਦਾ ਨੀਂਹ ਪੱਥਰ ਰੱਖਿਆ... ਅਗਲੀ ਖ਼ਬਰ ਵਿਰਾਸਤ-ਏ-ਕੌਮ ਗਤਕਾ ਅਕੈਡਮੀ ਦੀ ਵਿਦਿਆਰਥਣ ਨੇ ਸੋਨ ਤਗਮਾ ਕੀਤਾ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।