26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਧਾਇਕ ਦਹੀਯਾ ਨੇ ਤਲਵੰਡੀ ਭਾਈ ਸ਼ਹਿਰ ਤੇ ਮੁੱਦਕੀ ਸ਼ਹਿਰ ਦੀਆਂ ਮੇਨ ਸੜਕਾਂ ਦੇ ਪੁਨਰ ਨਿਰਮਾਣ ਦਾ ਨੀਂਹ ਪੱਥਰ ਰੱਖਿਆ <br/>

ਤਲਵੰਡੀ ਭਾਈ ਵਿਖੇ ਤਲਵੰਡੀ ਭਾਈ ਸ਼ਹਿਰ ਤੇ ਮੁੱਦਕੀ ਸ਼ਹਿਰ ਦੀਆਂ ਮੇਨ ਸੜਕਾਂ ਦੇ ਪੁਨਰ ਨਿਰਮਾਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ | ਤਸਵੀਰ : ਕੁਲਜਿੰਦਰ ਸਿੰਘ ਗਿੱਲ <br/> 22-02-2026
ਤਲਵੰਡੀ ਭਾਈ, 21 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ਹੇਠ ਲੋਕਾਂ ਲਈ ਆਵਾਜਾਈ ਦੀ ਸਹੂਲਤ ਨੂੰ ਬਿਹਤਰ ਕਰਨ ਲਈ ਪੇਂਡੂ ਤੇ ਸ਼ਹਿਰੀ ਖੇਤਰਾਂ ਅੰਦਰ ਸੜਕਾਂ ਦੇ ਨਵ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਸੜਕਾਂ ਦਾ ਪੁਨਰ ਨਿਰਮਾਣ ਹੋਣ ਨਾਲ ਜਿਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਸੜਕ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ ਜਦਕਿ ਸੜਕਾਂ ਦਾ ਸੁਧਾਰ ਹੋਣ ਨਾਲ ਵਿਕਾਸ ਪ੍ਰਕਿਰਿਆ ਤੇਜ਼ ਹੋਵੇਗੀ | ਇਹ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਇਥੇ ਸਪੈਸ਼ਲ ਅਸਿਸਟੈਂਸ ਟੂ ਸਟੇਟ ਕੈਪੀਟਲ ਇਨਵੈਸਟਮੈਂਟ ਸਕੀਮ 2025-26 ਤਹਿਤ ਤਲਵੰਡੀ ਭਾਈ ਸ਼ਹਿਰ ਤੇ ਮੁੱਦਕੀ ਸ਼ਹਿਰ ਦੀਆਂ ਮੇਨ ਸੜਕਾਂ ਦੇ ਪੁਨਰ ਨਿਰਮਾਣ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਵਿਧਾਇਕ ਦਹੀਯਾ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਸਮੁੱਚੀਆਂ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਵੀ ਜਲਦੀ ਨੇਪਰੇ ਚੜ੍ਹ ਜਾਵੇਗਾ ਜਦਕਿ ਮੈਰਿਟ ਦੇ ਆਧਾਰ 'ਤੇ ਵੱਡੀ ਸੜਕਾਂ ਨੂੰ ਚੌੜਿਆਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਨੋਰਥ ਸੂਬੇ ਦਾ ਸਰਬਪੱਖੀ ਵਿਕਾਸ ਕਰਨਾ ਹੈ, ਜਿਸ ਨੂੰ ਪੂਰਿਆਂ ਕਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤੇ ਵਿਕਾਸ ਸਦਕਾ ਜਲਦੀ ਹੀ ਪੰਜਾਬ ਦੀ ਬਦਲੀ ਹੋਈ ਨੁਹਾਰ ਦੀ ਝਲਕ ਲੋਕਾਂ ਦੇ ਸਾਹਮਣੇ ਹੋਵੇਗੀ | ਇਸ ਮੌਕੇ ਹਰਜਿੰਦਰ ਸਿੰਘ ਕਾਕਾ ਸਰਾਂ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸੁਖਰਾਜ ਸਿੰਘ ਗੋਰਾ, ਡਾ. ਓਮ ਪ੍ਰਕਾਸ਼ ਸੇਠੀ ਚੇਅਰਮੈਨ, ਜਤਿੰਦਰ ਬਜਾਜ ਬਬਲਾ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਜਗਦੀਪ ਸਿੰਘ ਬਰਾੜ ਕੌਂਸਲਰ, ਸੰਦੀਪ ਮੰਗਲਾ, ਗੁਰਮਿੰਦਰ ਸਿੰਘ ਮਹਿਰਾ, ਕਿਰਨ ਸਿਤਾਰਾ, ਗੁਲਸ਼ਨ ਮਹਿਰਾਣਾ, ਦੀਪ ਫਿੱਡੇ, ਪਰਮਜੀਤ ਸਿੰਘ ਜੰਮੂ ਤੋਂ ਇਲਾਵਾ ਹੋਰ ਕਈ ਪਤਵੰਤੇ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਕੁਲਬੀਰ ਸਿੰਘ ਜ਼ੀਰਾ ਵੱਡੀ ਜਿੱਤ ਦਰਜ ਕਰਨਗੇ-ਕਾਂਗਰਸੀ ਆਗੂ <br/> ਅਗਲੀ ਖ਼ਬਰ ਸਟਾਫ਼ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।