22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਫ਼ਿਰੋਜ਼ਪੁਰ ਡਵੀਜ਼ਨ ਵਲੋਂ 9 ਜੋੜੀ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ <br/>

ਅਜੀਤ ਡੈਸਕ 01-03-2026
ਫ਼ਿਰੋਜ਼ਪੁਰ, 28 ਫਰਵਰੀ (ਰਾਕੇਸ਼ ਚਾਵਲਾ)-ਹੋਲੀ ਦੇ ਤਿਉਹਾਰ ਮੌਕੇ ਰੇਲ ਯਾਤਰੀਆਂ ਦੀ ਵਧਦੀ ਭੀੜ ਤੇ ਸਹੂਲਤ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਮੰਡਲ ਵਲੋਂ ਨਿਯਮਿਤ ਟਰੇਨਾਂ ਤੋਂ ਇਲਾਵਾ 9 ਜੋੜੀ ਤਿਉਹਾਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਉਤਰ ਰੇਲਵੇ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਗੱਡੀਆਂ 'ਚ ਅੰਮਿ੍ਤਸਰ ਤੋਂ ਕਟਿਹਾਰ (04614) ਇਹ ਟਰੇਨ 1 ਮਾਰਚ 2026 ਨੂੰ ਦੁਪਹਿਰ 02.15 ਵਜੇ ਰਵਾਨਾ ਹੋਵੇਗੀ | ਇਹ ਰਸਤੇ 'ਚ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਰਖਪੁਰ ਅਤੇ ਹਾਜੀਪੁਰ ਸਮੇਤ ਹੋਰ ਪ੍ਰਮੁੱਖ ਸਟੇਸ਼ਨਾਂ 'ਤੇ ਰੁਕੇਗੀ | ਫ਼ਿਰੋਜ਼ਪੁਰ ਕੈਂਟ ਤੋਂ ਦਾਨਾਪੁਰ (04616) ਇਹ ਟਰੇਨ 2 ਮਾਰਚ 2026 ਨੂੰ ਦੁਪਹਿਰ 12 ਵਜੇ ਚੱਲੇਗੀ | ਇਹ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਲਖਨਊ, ਵਾਰਾਨਸੀ ਤੇ ਬਕਸਰ ਵਰਗੇ ਸਟੇਸ਼ਨਾਂ ਰਾਹੀਂ ਆਪਣਾ ਸਫ਼ਰ ਤੈਅ ਕਰੇਗੀ | ਅੰਮਿ੍ਤਸਰ ਤੋਂ ਪਟਨਾ (04664) ਇਹ ਵਿਸ਼ੇਸ਼ ਟਰੇਨ 2 ਮਾਰਚ 2026 ਨੂੰ ਸਵੇਰੇ 09.45 ਵਜੇ ਚੱਲੇਗੀ, ਜੋ ਜਲੰਧਰ, ਸਰਹਿੰਦ, ਅੰਬਾਲਾ, ਰੁੜਕੀ, ਲਖਨਊ ਤੇ ਸੁਲਤਾਨਪੁਰ ਹੁੰਦੀ ਹੋਈ ਪਟਨਾ ਪਹੁੰਚੇਗੀ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਰ ਅਤੇ ਸੰਜਮ ਬਣਾਈ ਰੱਖਣ | ਉਨ੍ਹਾਂ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਅਤੇ ਅਣਰਿਜ਼ਰਵਡ (ਜਨਰਲ) ਯਾਤਰੀਆਂ ਦੀ ਸਹੂਲਤ ਲਈ ਆਰ. ਪੀ. ਐੱਫ. ਤੇ ਜੀ. ਆਰ. ਪੀ. ਦੇ ਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਅਤੇ ਕੌਂਸਲਿੰਗ ਕੀਤੀ ਗਈ ਹੈ | ਰੇਲਵੇ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਯਾਤਰੀ ਸਫ਼ਰ ਦੌਰਾਨ ਕੋਈ ਵੀ ਜਲਣਸ਼ੀਲ ਪਦਾਰਥ (ਜਿਵੇਂ ਪਟਾਕੇ, ਗੈੱਸ ਸਿਲੰਡਰ ਆਦਿ) ਨਾਲ ਨਾ ਲੈ ਕੇ ਜਾਣ | ਇਹ ਸੁਰੱਖਿਆ ਦੇ ਲਿਹਾਜ਼ ਨਾਲ ਅਪਰਾਧ ਹੈ |

ਪਿਛਲੀ ਖ਼ਬਰ ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਕੋਟ ਕਰੋੜ ਟੋਲ ਪਲਾਜ਼ਾ 'ਤੇ ਲਾਇਆ ਧਰਨਾ <br/> ਅਗਲੀ ਖ਼ਬਰ ਸਰਕਾਰ ਲੋਕਾਂ ਦੀ ਆਵਾਜ਼ ਨੂੰ ਡਾਂਗਾਂ ਨਾਲ ਦਬਾਅ ਨਹੀਂ ਸਕਦੀ-ਫ਼ੁਰਮਾਨ ਸੰਧੂ, ਗੈਰੀ ਬੰਡਾਲਾ, ਹਰਦੀਪ ਕਰਮੂੰਵਾਲਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।