ਮਮਦੋਟ, 28 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਕਾਂਗਰਸ ਪਾਰਟੀ ਵਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਮਨਰੇਗਾ ਤੇ ਕਿਸਾਨ ਬਚਾਓ ਰੈਲੀ ਵਿਚ ਸ਼ਾਮਿਲ ਹੋਣ ਲਈ ਵਿਧਾਨਸਭਾ ਹਲਕਾ ਗੁਰੂਹਰਸਹਾਏ ਵਿਚੋਂ ਕਾਂਗਰਸੀ ਆਗੂ ਅਨਾਜ ਮੰਡੀ ਲੱਖੋ ਕੇ ਬਹਿਰਾਮ ਤੋਂ ਰਵਾਨਾ ਹੋਏ | ਰਵਾਨਾ ਹੋਣ ਵਾਲਿਆਂ 'ਚ ਐੱਸ. ਸੀ. ਵਿੰਗ ਦੇ ਸਟੇਟ ਕੋਆਰਡੀਨੇਟਰ ਅਪਨਦੀਪ ਸਿੰਘ, ਸੀਨੀਅਰ ਆਗੂ ਗੁਰਜੰਟ ਸਿੰਘ ਦਿਲਾ ਰਾਮ, ਗੁਰਪ੍ਰੀਤ ਸਿੰਘ ਅਲਫੂ ਕੇ, ਅੰਗੂਰ ਸਿੰਘ ਦਿਲਾ ਰਾਮ, ਬਖਸ਼ੀਸ਼ ਸਿੰਘ ਨੰਬਰਦਾਰ, ਬਲਦੀਪ ਸਿੰਘ, ਕਸ਼ਮੀਰ ਸਿੰਘ ਭੱਲੀ, ਪਰਮਿੰਦਰਜੀਤ ਸਿੰਘ, ਹਰਜਿੰਦਰ ਸਿੰਘ, ਮੁਖ਼ਤਿਆਰ ਸਿੰਘ, ਡਾ. ਬਿਸ਼ੰਬਰ ਸਿੰਘ, ਰਸ਼ਪਾਲ ਸਿੰਘ ਦਿਲਾ ਰਾਮ, ਕਰਨੈਲ ਸਿੰਘ ਸਮੇਤ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ |