22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਾਬਾ ਖੇਤਰਪਾਲ ਮੰਦਰ 'ਚ ਹੋਲੀ ਨੂੰ ਲੈ ਕੇ ਲੱਗਣਗੀਆਂ ਰੌਣਕਾਂ

ਅਜੀਤ ਡੈਸਕ 01-03-2026
ਗੁਰੂਹਰਸਹਾਏ, 28 ਫਰਵਰੀ (ਕਪਿਲ ਕੰਧਾਰੀ)-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਮੰਦਰ ਬਾਬਾ ਖੇਤਰਪਾਲ 'ਚ ਹੋਲੀ ਦੇ ਪਾਵਨ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਮੰਦਰ ਸੇਵਾਦਾਰਾਂ ਵਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਮੰਦਰ ਦੇ ਸੇਵਾਦਾਰਾਂ ਨੇ ਦੱਸਿਆ ਕਿ 2 ਤੇ 3 ਮਾਰਚ ਨੂੰ ਦੋ ਦਿਨ ਬਾਬਾ ਖੇਤਰਪਾਲ ਜੀ ਦੀਆਂ ਕੜਾਹੀਆਂ ਸੰਗਤਾਂ ਵਲੋਂ ਕੀਤੀਆਂ ਜਾਣਗੀਆਂ ਅਤੇ ਇਸ ਨੂੰ ਲੈ ਕੇ ਸਾਰਿਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 2 ਮਾਰਚ ਨੂੰ ਚੌਦਸ ਦੀ ਕੜਾਹੀ ਅਤੇ 3 ਮਾਰਚ ਨੂੰ ਪੁੰਨਿਆ ਦੀ ਕੜਾਹੀ ਹੋਵੇਗੀ | ਇਨ੍ਹਾਂ ਦਿਨਾਂ ਦੌਰਾਨ ਬਾਬਾ ਜੀ ਦੀਆ ਸੰਗਤਾਂ ਆਪਣੇ ਆਪਣੇ ਘਰਾਂ 'ਚੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਬਾਬਾ ਜੀ ਦੇ ਦਰਬਾਰ 'ਤੇ ਚੜ੍ਹਾ ਕੇ ਭੋਗ ਲਗਾ ਕੇ ਪ੍ਰਸ਼ਾਦ ਖਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ | ਇਸ ਦਿਨ ਵੱਖ-ਵੱਖ ਪਿੰਡਾਂ ਤੇ ਸ਼ਹਿਰ ਤੋਂ ਵੱਡੀ ਗਿਣਤੀ 'ਚ ਬਾਬਾ ਜੀ ਦੇ ਦਰਬਾਰ 'ਤੇ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ |

ਪਿਛਲੀ ਖ਼ਬਰ ਦਿੱਲੀ ਅਦਾਲਤ ਵਲੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰਨ ਦੇ ਫ਼ੈਸਲੇ ਦਾ ਸਵਾਗਤ <br/> ਅਗਲੀ ਖ਼ਬਰ ਪਤਨੀ ਤੇ ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।