22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਅਥਲੈਟਿਕਸ ਮੀਟ ਦਾ ਆਯੋਜਨ <br/>

ਦੇਵ ਸਮਾਜ ਕਾਲਜ ਫ਼ਾਰ ਵਿਮਾਨ ਵਿਖੇ ਹੋਏ ਸਾਲਾਨਾ ਖੇਡ ਮੇਲੇ ਦੌਰਾਨ ਵੱਖ-ਵੱਖ ਖੇਡਾਂ 'ਚ ਹਿੱਸਾ ਲੈਂਦੀਆਂ ਵਿਦਿਆਰਥਣਾਂ ਅਤੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨਾਲ ਪਿ੍ੰਸੀਪਲ ਡਾ. ਸੰਗੀਤਾ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ | ਅਜੀਤ ਤਸਵੀਰ <br/> 01-03-2026
ਫ਼ਿਰੋਜ਼ਪੁਰ, 28 ਫਰਵਰੀ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਚ 92ਵੀਂ ਸਾਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ | ਪ੍ਰੋਗਰਾਮ ਦੀ ਸਵੇਰ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਡਾ. ਅਗਨੀਜ ਢਿੱਲੋਂ ਚੇਅਰਪਰਸਨ, ਇਕਬਾਲ ਸਿੰਘ ਢਿੱਲੋਂ, ਬਰੂਨੋ ਢਿੱਲੋਂ ਤੇ ਦੇਵ ਸਮਾਜ ਕਾਲਜ ਮੈਨੇਜਮੈਂਟ ਫ਼ਿਰੋਜ਼ਪੁਰ ਦੇ ਮੈਂਬਰਾਨ ਐਡਵੋਕੇਟ ਅਜੇ ਬੱਤਾ ਸਕੱਤਰ, ਡਾ. ਸੁਨੀਤਾ ਰੰਗਬੁਲਾ, ਪਿ੍ਤਪਾਲ ਕੌਰ ਅਤੇ ਡਾ. ਰਾਜਵਿੰਦਰ ਕੌਰ, ਪਿ੍ੰਸੀਪਲ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਫ਼ਿਰੋਜ਼ਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਜਦਕਿ ਸ਼ਾਮ ਦੇ ਸੈਸ਼ਨ 'ਚ ਮੁੱਖ ਮਹਿਮਾਨ ਵਜੋਂ ਭੁਪਿੰਦਰ ਸਿੰਘ, ਐਸ. ਐਸ. ਪੀ. ਫ਼ਿਰੋਜ਼ਪੁਰ ਤੇ ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਤੇ ਕਾਲਜ ਮੈਨੇਜਮੈਂਟ ਵਲੋਂ ਮੁੱਖ ਮਹਿਮਾਨਾਂ ਦਾ ਗੁਲਦਸਤਿਆਂ, ਫੁਲਕਾਰੀ ਤੇ ਮੋਮੈਂਟੋ ਭੇਟ ਕਰਕੇ ਸਵਾਗਤ ਕੀਤਾ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਆਪਣੇ ਸੰਬੋਧਨ ਵਿਚ ਖੇਡਾਂ ਦੇ ਮਹੱਤਵ ਬਾਰੇ ਦੱਸਿਆ | ਮੁੱਖ ਮਹਿਮਾਨ ਡਾ. ਅਗਨੀਜ ਢਿੱਲੋਂ ਨੇ ਕਿਹਾ ਕਿ ਦੇਵ ਸਮਾਜ ਸੰਸਥਾ ਇਕ ਪਰਿਵਾਰ ਵਾਂਗ ਵਾਂਗ ਹੈ ਜੋ ਵਿਦਿਆਰਥਣਾਂ ਦੀ ਸਿੱਖਿਆ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਸਦਾ ਤਤਪਰ ਰਹੀ ਹੈ | ਖੇਡ ਸਮਾਰੋਹ ਵਿਚ ਮੰਚ ਸੰਚਾਲਕ ਦੀ ਭੂਮਿਕਾ ਡਾ. ਅਮਿਤ ਕੁਮਾਰ ਸਿੰਘ, ਪ੍ਰੋ. ਨਿਸ਼ਾਨ ਸਿੰਘ ਤੇ ਮੈਡਮ ਕਨਿਕਾ ਸਚਦੇਵਾ ਆਦਿ ਨੇ ਨਿਭਾਈ | ਉਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜੇ ਦੱਸਦਿਆਂ ਕਿਹਾ ਕਿ 50 ਮੀਟਰ ਦੌੜ 'ਚ ਮਹਿਕਦੀਪ ਕੌਰ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਤੇ ਸੀਆ ਨੇ ਤੀਜਾ ਸਥਾਨ, ਚਾਟੀ ਰੇਸ 'ਚ ਗੁਣਗੁਣ ਨੇ ਪਹਿਲਾ, ਸਨੇਹਾ ਨੇ ਦੂਜਾ ਤੇ ਦਿੱਵਿਆ ਨੇ ਤੀਜਾ ਸਥਾਨ, ਥ੍ਰੀ ਲੈੱਗ ਰੇਸ 'ਚ ਸੁਖਪ੍ਰੀਤ ਤੇ ਖ਼ੁਸ਼ਬੂ ਪਹਿਲੇ, ਨਵਦੀਪ ਕੌਰ ਤੇ ਅਰਪਣਾ ਦੂਜੇ ਅਤੇ ਸੰਧਿਆ ਤੇ ਅਨਮੋਲਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ 200 ਮੀਟਰ ਦੌੜ ਵਿਚ ਜਸ਼ਨਪ੍ਰੀਤ ਨੇ ਪਹਿਲਾ, ਵੀਰਪਾਲ ਨੇ ਦੂਜਾ ਤੇ ਮਮਤਾ ਨੇ ਤੀਜਾ ਸਥਾਨ, 100 ਮੀਟਰ ਦੌੜ ਵਿਚ ਰੂਪਾ ਨੇ ਪਹਿਲਾ, ਜਪਪ੍ਰੀਤ ਨੇ ਦੂਜਾ ਤੇ ਸੁਖਪ੍ਰੀਤ ਨੇ ਤੀਜਾ ਸਥਾਨ, ਸੈਕ ਰੇਸ 'ਚ ਨਵਦੀਪ ਪਹਿਲਾ, ਖ਼ੁਸ਼ਬੂ ਦੂਜਾ ਤੇ ਜਸਪ੍ਰੀਤ ਤੀਜਾ ਸਥਾਨ, ਪੋਟੈਟੋ ਰੇਸ ਵਿਚ ਗੁਣਗੁਣ ਪਹਿਲਾ, ਮਨੀਸ਼ਾ ਦੂਜਾ ਤੇ ਸੁਖਪ੍ਰੀਤ ਤੀਜਾ ਸਥਾਨ | 4__1MP__100 ਰਿਲੇਅ ਰੇਸ 'ਚ ਗਗਨਦੀਪ ਕੌਰ, ਵੀਰਪਾਲ ਕੌਰ, ਰਾਜਵਿੰਦਰ ਕੌਰ ਪਹਿਲੇ ਰੂਪਾ ਕੁਮਾਰੀ, ਹੁਸਨਪ੍ਰੀਤ, ਸੁਖਪ੍ਰੀਤ, ਅਸ਼ਮੀਤ ਦੂਜੇ ਤੇ ਨਵਦੀਪ, ਸੁਖਪ੍ਰੀਤ, ਅਰਪਨਦੀਪ, ਮਨਦੀਪ ਤੀਜੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ ਫਰਾਗ ਰੇਸ 'ਚ ਸੁਖਪ੍ਰੀਤ ਕੌਰ ਪਹਿਲਾ, ਗੁਣਗੁਣ ਦੂਜਾ ਤੇ ਗਗਨਦੀਪ ਕੌਰ ਤੀਜੇ ਸਥਾਨ 'ਤੇ ਰਹੀ | ਬੀ. ਸੀ. ਏ., ਦੂਜਾ ਭਾਗ ਦੀ ਗੁਣਗੁਣ ਬੈੱਸਟ ਅਥਲੀਟ ਐਲਾਨੀ ਗਈ | ਇਸ ਪੁਰਸਕਾਰ ਵੰਡ ਸਮਾਰੋਹ ਦੌਰਾਨ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ | ਸਮਾਗਮ ਨੂੰ ਸਫਲ ਬਣਾਉਣ 'ਚ ਡਾ. ਕੁਲਬੀਰ ਸਿੰਘ ਤੇ ਵੇਦ ਪ੍ਰਕਾਸ਼ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਅਧਿਆਪਕ, ਗੈਰ-ਅਧਿਆਪਕ ਸਟਾਫ਼ ਤੇ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਮੌਜੂਦ ਰਹੇ |

ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਜਬਰੀ ਹਟਾਉਣਾ ਧਾਰਮਿਕ ਤਾਨਾਸ਼ਾਹੀ-ਪੀਰ ਮੁਹੰਮਦ <br/> ਅਗਲੀ ਖ਼ਬਰ ਬੀ.ਸੀ. ਇੰਟਰਨੈਸ਼ਨਲ ਹਾਈ ਸਕੂਲ ਪਹੁੰਚਣ 'ਤੇ ਡਾ. ਉਬਰਾਏ ਦਾ ਕੀਤਾ ਸ਼ਾਨਦਾਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।