24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੰਡਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਵਿਖੇ ਪਹਿਲੀ ਵਾਰ ਆਰਥਰੋਸਕੋਪੀ ਸਰਜਰੀ ਦੀ ਸ਼ੁਰੂਆਤ • ਮਾਹਿਰ ਡਾ. ਅਮਿਤ ਸ਼ੇਰਸੀਆ ਵਲੋਂ ਆਰਥਰੋਸਕੋਪੀ ਨਾਲ ਰੇਲਵੇ ਕਰਮਚਾਰੀ ਦੀ ਕੀਤੀ ਸਫਲ ਸਰਜਰੀ

ਅਜੀਤ ਡੈਸਕ 02-03-2026
ਫ਼ਿਰੋਜ਼ਪੁਰ, 1 ਮਾਰਚ (ਰਾਕੇਸ਼ ਚਾਵਲਾ)-ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਉੱਚ ਤਕਨੀਕੀ ਡਾਕਟਰੀ ਸਹੂਲਤਾਂ ਅਤੇ ਸੁਵਿਧਾਵਾਂ ਘੱਟ ਮਿਲਦੀਆਂ ਹਨ ਪਰ ਫ਼ਿਰੋਜ਼ਪੁਰ ਦੇ ਰੇਲਵੇ ਹਸਪਤਾਲ ਵਿਚ ਨਿਯੁਕਤ ਨੌਜਵਾਨ ਡਾ. ਅਮਿਤ ਸ਼ੇਰਸੀਆ ਨੇ ਲੋਕਾਂ ਦੀ ਸੋਚ ਬਦਲ ਦਿੱਤੀ ਹੈ | ਡਾ. ਅਮਿਤ ਸ਼ੇਰਸ਼ੀਆ ਨੇ ਬਿਰਧ ਅਵਸਥਾ 'ਚ ਪਹੰੁਚੇ ਰੇਲਵੇ ਕਰਮਚਾਰੀਆਂ ਦੇ ਗੋਡੇ ਬਦਲਣ ਦੀ ਸਫਲ ਸਰਜਰੀ ਤੋਂ ਇਲਾਵਾ ਇਕ ਹੋਰ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਬਿ੍ਜ ਵਰਕਸ਼ਾਪ ਜਲੰਧਰ ਵਿਚ ਕੰਮ ਕਰਦੇ ਇਕ ਕਰਮਚਾਰੀ ਦੇ ਗੋਡੇ ਦੀ ਸਫਲ ਆਰਥਰੋਸਕੋਪੀ ਸਰਜਰੀ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਮਿਤ ਸ਼ਰੇਸ਼ੀਆ ਨੇ ਦੱਸਿਆ ਕਿ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਮੁੱਖ ਚਿਕਿਤਸਾ ਅਧੀਖਿਅਕ ਡਾ. ਰੰਜਨਾ ਸਹਿਗਲ ਦੇ ਮਾਰਗ ਦਰਸ਼ਨ ਹੇਠ ਮੰਡਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਵਿਚ ਆਰਥਰੋਸਕੋਪੀ ਸਰਜਰੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ | ਆਪਰੇਟਿੰਗ ਸਰਜਨ ਡਾ. ਅਮਿਤ ਸ਼ੇਰਸ਼ੀਆ ਨੇ ਇਸ ਇਲਾਜ ਦੀ ਵਿਧੀ ਬਾਰੇ ਦੱਸਿਆ ਕਿ ਆਰਥਰੋਸਕੋਪੀ ਸਰਜਰੀ ਵਿਚ ਜੋੜ ਨੂੰ ਪੂਰਾ ਨਹੀਂ ਖੋਲਿ੍ਹਆ ਜਾਂਦਾ | ਇਸ ਵਿਚ ਸਿਰਫ਼ ਲਗਭਗ ਇਕ-ਇਕ ਸੈਂਟੀਮੀਟਰ ਦੇ ਦੋ ਛੋਟੇ ਚੀਰੇ ਲਗਾਏ ਜਾਂਦੇ ਹਨ ਅਤੇ ਆਰਥਰੋਸਕੋਪ ਦੀ ਸਹਾਇਤਾ ਨਾਲ ਅਪਰੇਸ਼ਨ ਕੀਤਾ ਜਾਂਦਾ ਹੈ | ਇਸ ਤਕਨੀਕ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ ਅਤੇ ਉਹ ਜਲਦੀ ਤੰਦਰੁਸਤ ਹੋ ਕੇ ਆਮ ਜੀਵਨ ਵਿਚ ਵਾਪਸ ਪਰਤ ਸਕਦਾ ਹੈ | ਜ਼ਿਕਰਯੋਗ ਹੈ ਫ਼ਿਰੋਜ਼ਪੁਰ ਵਿਚ ਇਸ ਕਿਸਮ ਦੀ ਸਰਜਰੀ ਦੀ ਸ਼ੁਰੂਆਤ ਪਹਿਲੀ ਵਾਰ ਮੰਡਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਵਿਚ ਕੀਤੀ ਗਈ ਹੈ | ਫ਼ਿਰੋਜ਼ਪੁਰ ਮੰਡਲ ਭਵਿੱਖ ਵਿਚ ਵੀ ਰੇਲਵੇ ਕਰਮਚਾਰੀਆਂ ਨੂੰ ਆਧੁਨਿਕ ਅਤੇ ਬਿਹਤਰ ਚਿਕਿਤਸਾ ਸਹੂਲਤਾਂ
ਪਿਛਲੀ ਖ਼ਬਰ ਮੱਧ-ਪੂਰਬ ਵਿਚ ਵਧ ਰਹੇ ਤਣਾਅ ਕਾਰਨ ਬਾਸਮਤੀ ਵਪਾਰ ਹੋਏਗਾ ਪ੍ਰਭਾਵਿਤ-ਬਾਲੀ, ਜੋਸਨ ਅਗਲੀ ਖ਼ਬਰ ਮਨਰੇਗਾ ਬਚਾਓ ਸੰਗਰਾਮ ਮਹਾਂ ਰੈਲੀ 'ਚ ਵੱਡੀ ਗਿਣਤੀ 'ਚ ਸ਼ਿਰਕਤ ਕਰਨ 'ਤੇ ਦਿਹਾਤੀ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਧੰਨਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।