ਕੁੱਲਗੜ੍ਹੀ, 1 ਮਾਰਚ (ਸੁਖਜਿੰਦਰ ਸਿੰਘ ਸੰਧੂ)-ਮੱਧ-ਪੂਰਬ ਵਿਚ ਵਧ ਰਿਹਾ ਤਣਾਅ ਹੁਣ ਗੰਭੀਰ ਸੈਨਿਕ ਟਕਰਾਅ ਬਣ ਗਿਆ ¢ ਇਜ਼ਰਾਇਲ ਨੇ ਸਰਕਾਰੀ ਤÏਰ 'ਤੇ ਈਰਾਨ ਉੱਤੇ ਵਿਸ਼ਾਲ ਸੈਨਿਕ ਕਾਰਵਾਈ ਦੀ ਘੋਸ਼ਣਾ ਕੀਤੀ ਹੈ | ਜਿਸ 'ਚ ਅਮਰੀਕਾ ਦੀ ਭਾਗੀਦਾਰੀ ਦੀ ਵੀ ਪੁਸ਼ਟੀ ਹੋਈ ਹੈ ¢ ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਦਾਅਵਾ ਕੀਤਾ ਕਿ ਕਰੀਬ ਤੀਹ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਜਿਨ੍ਹਾਂ ਵਿਚ ਈਰਾਨ ਦੇ ਸਰਵਉੱਚ ਆਗੂ ਅਯਾਤੁੱਲਾਹ ਅਲੀ ਖਾਮੇਨੇਈ ਦਾ ਨਿੱਜੀ ਨਿਵਾਸ ਅਤੇ ਗੁਪਤਚਰ ਸੰਬੰਧੀ ਢਾਂਚੇ ਸ਼ਾਮਲ ਸਨ ¢ ਇਸ ਸੈਨਿਕ ਟਕਰਾਅ ਸਬੰਧੀ ਆਪਣੇ ਵਿਚਾਰ ਰੱਖਦਿਆਂ ਬਾਸਮਤੀ ਚÏਲ ਮਿੱਲਰਜ਼ ਅਤੇ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿਸ਼ਨ ਬਾਲੀ ਅਤੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਇਸ ਗੰਭੀਰ ਟਕਰਾਅ ਦਾ ਸਿੱਧਾ ਪ੍ਰਭਾਵ ਭਾਰਤ ਅਤੇ ਈਰਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਬਾਸਮਤੀ ਵਪਾਰ 'ਤੇ ਪੈ ਸਕਦਾ ਹੈ¢ ਈਰਾਨ ਭਾਰਤੀ ਬਾਸਮਤੀ ਚÏਲਾਂ ਦੇ ਸਭ ਤੋਂ ਵੱਡੇ ਖ਼ਰੀਦਦਾਰਾਂ ਵਿੱਚੋਂ ਇੱਕ ਹੈ¢ ਪਿਛਲੇ ਮਹੀਨਿਆਂ ਵਿਚ ਵਧਦੇ ਤਣਾਅ ਕਾਰਨ ਭਾਰਤ ਤੋਂ ਈਰਾਨ ਨੂੰ ਸਿੱਧੀ ਸ਼ਿਪਮੈਂਟ ਘਟਣ ਲੱਗ ਗਈ ਸੀ ਅਤੇ ਨਿਰਯਾਤਕਾਂ ਨੂੰ ਦੁਬਈ ਦੇ ਜੇਬਲ ਅਲੀ ਬੰਦਰਗਾਹ ਰਾਹੀਂ ਪੁਰਾਣੇ ਮਾਰਗ 'ਤੇ ਨਿਰਭਰ ਕਰਨਾ ਪਿਆ | ਜਿੱਥੋਂ ਛੋਟੇ ਜਹਾਜ਼ਾਂ ਰਾਹੀਂ ਮਾਲ ਛੋਟੀ ਈਰਾਨੀ ਬੰਦਰਗਾਹਾਂ ਤੱਕ ਪਹੁੰਚਾਇਆ ਜਾਂਦਾ ਹੈ¢ ਵਪਾਰਕ ਸਰੋਤਾਂ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਲਗਭਗ ਤਿੰਨ ਲੱਖ ਟਨ ਬਾਸਮਤੀ ਇਸ ਮਾਰਗ ਰਾਹੀਂ ਈਰਾਨ ਪਹੁੰਚੀ ਹੈ¢ ਉਹਨਾਂ ਦੱਸਿਆ ਕਿ ਬੈਂਕਿੰਗ ਮਾਰਗਾਂ ਵਿਚ ਰੁਕਾਵਟਾਂ, ਅੰਤਰਰਾਸ਼ਟਰੀ ਭੁਗਤਾਨ ਨਿਪਟਾਰੇ ਵਿਚ ਦੇਰੀ ਅਤੇ ਲਾਲ ਸਾਗਰ ਤੇ ਹੋਰਮੁਜ਼ ਜਲਡੰਘ ਵਿੱਚ ਖ਼ਤਰੇ ਕਾਰਨ ਮਾਲ ਭਾੜੇ ਅਤੇ ਬੀਮਾ ਦਰਾਂ ਵਿਚ ਵਾਧੇ ਦੀ ਸੰਭਾਵਨਾ ਬਣ ਗਈ ਹੈ¢ ਈਰਾਨ ਦੀ ਸਰਕਾਰੀ ਵਪਾਰਕ ਸੰਸਥਾ ਜੀ.ਟੀ.ਸੀ. ਵਲੋਂ ਹਾਲ ਹੀ ਵਿਚ ਭਾਰਤੀ ਨਿਰਯਾਤਕਾਂ ਨਾਲ ਲਗਭਗ ਇਕ ਲੱਖ ਸੱਠ ਹਜ਼ਾਰ ਟਨ ਬਾਸਮਤੀ ਦੀ ਖ਼ਰੀਦ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ¢ ਹੁਣ ਜੰਗ ਸ਼ੁਰੂ ਹੋਣ ਤੋਂ ਬਾਅਦ ਅਨਿਸ਼ਚਿਤਤਾ ਦੇ ਮਾਹÏਲ ਕਾਰਨ ਨਿਰਯਾਤਕ ਭੁਗਤਾਨ ਸੁਰੱਖਿਆ ਨੂੰ ਲੈ ਕੇ ਇਹਨਾਂ ਖੇਪਾਂ ਨੂੰ ਈਰਾਨ ਭੇਜਣ ਤੋ ਸੰਕੋਚ ਕਰ ਰਹੇ ਹਨ | ਵੱਡੀਆਂ ਖੇਪਾਂ ਭਾਰਤੀ ਬੰਦਰਗਾਹਾਂ 'ਤੇ ਰੁਕਣ ਦਾ ਖ਼ਤਰਾ ਹੈ | ਜਿਸ ਨਾਲ ਘਰੇਲੂ ਕੀਮਤਾਂ 'ਤੇ ਦਬਾਅ ਪੈ ਸਕਦਾ ਹੈ ¢ ਉਪ ਪ੍ਰਧਾਨ ਜੋਸਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਰਯਾਤਕਾਂ ਨੂੰ ਵਿੱਤੀ ਅਤੇ ਨੀਤੀਗਤ ਸੁਰੱਖਿਆ ਉਪਾਅ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਮਿੱਲਰਾਂ ਅਤੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ¢