24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮਾਤਾ ਸਾਹਿਬ ਕੌਰ ਸਕੂਲ ਵਿਖੇ ਕਰਵਾਇਆ ਉਡਾਣ ਵੇਅਰ ਲਰਨਿੰਗ ਟੈਕਸ ਫਲਾਈਟ ਤਹਿਤ ਪ੍ਰੋਗਰਾਮ

ਅਜੀਤ ਡੈਸਕ 02-03-2026
ਗੁਰੂਹਰਸਹਾਏ, 1 ਮਾਰਚ (ਕਪਿਲ ਕੰਧਾਰੀ)-ਸ਼ਹਿਰ ਦੇ ਗੁਦੜਢੰਡੀ ਰੋਡ 'ਤੇ ਸਥਿਤ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ Tਉਡਾਣ-ਵੇਅਰ ਲਰਨਿੰਗ ਟੈਕਸ ਫਲਾਈਟU ਤਹਿਤ ਪ੍ਰੇਰਕ ਅਤੇ ਗਿਆਨਵਰਧਕ ਤਹਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਹਰਬੀਰ ਸਿੰਘ, ਕਮਲ ਪਾਲ ਸਿੰਘ ਅਤੇ ਗੁਰਿੰਦਰ ਪਾਲ ਸਿੰਘ ਵਲੋਂ ਮਾਤਾ ਸਰਸਵਤੀ ਦੀ ਅਰਦਾਸ ਅਤੇ ਦੀਪ ਪ੍ਰਜਵਲਨ ਨਾਲ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਵੰਦਨਾ ਧਵਨ ਅਤੇ ਸਟਾਫ਼ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਵਿਗਿਆਨਕ ਮਾਡਲ, ਭਾਸ਼ਣ, ਕਵਿਤਾਵਾਂ ਅਤੇ ਸਾਂਸਕਿ੍ਤਿਕ ਪ੍ਰਸਤੁਤੀਆਂ, ਅੰਗਰੇਜ਼ੀ ਐਕਟ ਸੋਲਰ ਸਿਸਟਮ ਪ੍ਰਸਤੁਤੀ, ਸਾਈਬਰ ਕ੍ਰਾਈਮ ਐਕਟ ਆਦਿ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹਾਜ਼ਰੀਨ ਵਲੋਂ ਖ਼ੂਬ ਸਰਾਹਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ TਉਡਾਣU ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਰਵਾਇਤੀ ਪਾਠਕ੍ਰਮ ਤੋਂ ਇਲਾਵਾ ਪ੍ਰਯੋਗਾਤਮਿਕ ਅਤੇ ਰਚਨਾਤਮਿਕ ਸਿੱਖਿਆ ਵੱਲ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿਚ ਉੱਚੀਆਂ ਉਡਾਰੀਆਂ ਭਰ ਸਕਣ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ | ਪ੍ਰੋਗਰਾਮ ਦੀ ਸਮਾਪਤੀ 'ਤੇ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ |
ਪਿਛਲੀ ਖ਼ਬਰ ਦਸਮੇਸ਼ ਯੂਥ ਕਲੱਬ ਨੇ ਦੋ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਸਾਲਾਨਾ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।