ਮੱਖੂ, 1 ਮਾਰਚ (ਕੁਲਵਿੰਦਰ ਸਿੰਘ ਸੰਧੂ)-ਮੱਖੂ ਦੀਆਂ ਕਲੱਬਾਂ ਦੇ ਬਲਾਕ ਪ੍ਰਧਾਨ ਹਰਦਵਿੰਦਰ ਫੇਮੀ ਵਾਲਾ ਵਲੋਂ ਪੈੱ੍ਰਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਮੇਰਾ ਯੁਵਾ ਭਾਰਤ ਫ਼ਿਰੋਜ਼ਪੁਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ(ਭਾਰਤ ਸਰਕਾਰ) ਵਲੋਂ ਮਾਈ ਭਾਰਤ ਪੋਰਟਲ ਅਧੀਨ ਸੀਨੀਅਰ ਸੈਕੰਡਰੀ ਸਕੂਲ ਕਿੰਡਰਗਾਰਟਨ ਮੱਖੂ ਵਿਖੇ ਮੇਰਾ ਯੁਵਾ ਭਾਰਤ ਫ਼ਿਰੋਜ਼ਪੁਰ ਤਹਿਤ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ ਅਧੀਨ ਦਸਮੇਸ਼ ਯੂਥ ਕਲੱਬ ਪਿੰਡ ਫੇਮੀਵਾਲਾ ਵਲੋਂ ਦੋ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਗਿਆ | ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਅਤੇ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਅਤੇ ਜਸਵੀਰ ਸਿੰਘ ਕਟਾਰੀਆ ਐਮ.ਡੀ ਵਲੋਂ ਰਿਬਨ ਕਟ ਕੇ ਖੇਡਾਂ ਸ਼ੁਰੂ ਕਰਵਾਈਆਂ | ਵਿਸ਼ੇਸ਼ ਮਹਿਮਾਨ ਵਜੋਂ ਪਿ੍ੰਸੀਪਲ ਵੀਨਾ ਕਟਾਰੀਆ ਬਲਾਕ ਪ੍ਰਧਾਨ ਹਰਦਵਿੰਦਰ ਸਿੰਘ ਫੇਮੀਵਾਲਾ ਅਤੇ ਰਾਜੀਵ ਕਪੂਰ ਪ੍ਰਧਾਨ ਲਕਸ਼ੇ ਯੂਥ ਕਲੱਬ ਮੱਖੂ ਪਹੁੰਚੇ | ਬਲਾਕ ਪ੍ਰਧਾਨ ਹਰਦਵਿੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਵਲੋਂ ਸਪੋਰਟਸ ਮੀਟ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ | ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਵਲੋਂ ਮਾਈ ਭਾਰਤ ਵਲੋਂ ਕਰਵਾਏ ਜਾਂਦੇ ਸਪੋਰਟਸ ਟੂਰਨਾਮੈਂਟਾਂ ਦੀ ਸ਼ਲਾਘਾ ਕੀਤੀ ਗਈ | ਸਕੂਲ ਦੇ ਲੜਕੇ-ਲੜਕੀਆਂ ਵਲੋਂ ਵੱਖ-ਵੱਖ ਮੁਕਾਬਲੇ ਕੀਤੇ ਗਏ ਜਿਸ ਵਿਚ ਲੜਕੀਆਂ ਵਲੋਂ 100 ਮੀਟਰ ਦੀ ਦੋੜ, ਰੱਸਾਕਸ਼ੀ, ਗੋਲਾ ਸੁੱਟਣਾ ਅਤੇ ਹਾਈ ਜੰਪ ਅਤੇ ਲੜਕਿਆਂ ਵਲੋਂ ਵਾਲੀਬਾਲ, ਗੋਲਾ ਸੁੱਟਣਾ 200 ਮੀਟਰ ਦੀ ਦੋੜ ਅਤੇ ਰੱਸਾਕਸ਼ੀ ਦੇ ਮੁਕਾਬਲੇ ਕੀਤੇ ਗਏ | ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਅਤੇ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਨੂੰ ਜੇਤੂ ਖਿਡਾਰੀਆਂ ਨੂੰ ਮੋਮੈਂਟੋ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਮੇਰਾ ਯੁਵਾ ਭਾਰਤ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ | ਮਨਜੀਤ ਸਿੰਘ ਭੁੱਲਰ ਵਲੋਂ ਸਕੂਲ ਵਿਦਿਆਰਥੀਆਂ ਕਮੇਟੀ ਮੈਂਬਰਾਂ ਅਤੇ ਸਕੂਲ ਸਟਾਫ਼ ਲਵਜੀਤ ਸਿੰਘ ਡੀ.ਪੀ. ਮਾਸਟਰ ਗੁਰਧੀਰ ਸਿੰਘ ਪ੍ਰੇਮ ਸਿੰਘ ਕੋਆਰਡੀਨੇਟਰ ਮੈਡਮ, ਮੋਨਿਕਾ, ਕਿਰਨ, ਹਰਦਵਿੰਦਰ ਸਿੰਘ ਫੇਮੀ ਵਾਲਾ ਬਲਾਕ ਪ੍ਰਧਾਨ ਮੱਖੂ, ਲਕਸ਼ੇ ਯੂਥ ਕਲੱਬ ਰਾਜੀਵ ਕਪੂਰ, ਕਲੱਬ ਪ੍ਰਧਾਨ ਗੁਰਜੀਤ ਸਿੰਘ, ਲਕਸੇ ਕਪੂਰ ਅਤੇ ਸਕੂਲ ਸਟਾਫ਼ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ |