20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਬਾ ਗਾਂਧਾ ਸਿੰਘ ਕੱਚਰਭੰਨ ਦੇ ਸ਼ਹੀਦੀ ਦਿਵਸ ਸੰਬੰਧੀ ਸਮਾਗਮ 8 ਨੂੰ

ਅਜੀਤ ਡੈਸਕ 04-03-2026
ਜ਼ੀਰਾ, 3 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਕੱਚਰ ਭੰਨ ਦੇ ਗ਼ਦਰੀ ਸ਼ਹੀਦ ਬਾਬਾ ਗਾਂਧਾ ਸਿੰਘ ਦੀ 110 ਵੀਂ ਬਰਸੀ ਸਬੰਧੀ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਪਿੰਡ ਕੱਚਰਭੱਨ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਵੰਤ ਸਿੰਘ, ਸਤਨਾਮ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਪ੍ਰਤਾਪ ਸਿੰਘ ਨੰਬਰਦਾਰ, ਅਮਨਦੀਪ ਸਿੰਘ ਕਿਸਾਨ ਆਗੂ, ਹਰੀ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਹੈ ਕਿ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਬਾਬਾ ਗਾਂਧਾ ਸਿੰਘ ਨੂੰ ਅੰਗਰੇਜ਼ ਸਰਕਾਰ ਵਲੋਂ 8 ਮਾਰਚ 1916 ਵਾਲੇ ਦਿਨ ਫਾਂਸੀ ਦੇ ਲਟਕਾ ਦਿੱਤਾ ਗਿਆ ਸੀ | ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਇਸ ਦੌਰਾਨ ਪ੍ਰਸਿੱਧ ਕਵੀਸ਼ਰ ਮੁਖ਼ਤਿਆਰ ਸਿੰਘ ਜ਼ਫ਼ਰ ਬਾਬਾ ਗਾਂਧਾ ਸਿੰਘ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ |
ਪਿਛਲੀ ਖ਼ਬਰ ਮੋਦੀ ਨਾਲ ਪੰਗਾ, ਸਿਆਸਤ 'ਚ ਨੰਗਾ!? ਅਗਲੀ ਖ਼ਬਰ ਮਮਦੋਟ ਬਿਜਲੀ ਦਫ਼ਤਰ ਵਿਖੇ ਕਰਮਚਾਰੀਆਂ ਵਲੋਂ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।