21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਲੈਕਚਰਾਰ ਵਜ਼ੀਰ ਚੰਦ ਹੋਏ ਸੇਵਾਮੁਕਤ

ਅਜੀਤ ਡੈਸਕ 04-03-2026
ਫ਼ਾਜ਼ਿਲਕਾ, 3 ਮਾਰਚ (ਅਮਰਜੀਤ ਸ਼ਰਮਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੜਿਆਂਵਾਲੀ ਵਿਖੇ ਪੰਜਾਬੀ ਵਿਸ਼ੇ ਦੇ ਲੈਕਚਰਾਰ ਵਜ਼ੀਰ ਚੰਦ 32 ਸਾਲਾਂ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਹਨ | ਇਸ ਮੌਕੇ ਸਕੂਲ ਵਿਚ ਕਰਵਾਏ ਗਏ ਇਕ ਸਾਦੇ ਸਮਾਗਮ ਵਿਚ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਲੈਕਚਰਾਰ ਵਜ਼ੀਰ ਚੰਦ ਦਾ ਜਨਮ ਫਰਵਰੀ 1968 'ਚ ਪਿਤਾ ਜੰਮੂ ਰਾਮ ਅਤੇ ਮਾਤਾ ਸ੍ਰੀਮਤੀ ਹਰੋ ਬਾਈ ਦੇ ਘਰ ਪਿੰਡ ਚੱਕ ਛੱਪੜੀਵਾਲਾ ਵਿਖੇ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ ਜਦ ਕਿ ਸੈਕੰਡਰੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬੁੱਧੋ ਕਾ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਐਮ.ਏ.ਪੰਜਾਬੀ ਤੱਕ ਦੀ ਵਿੱਦਿਆ ਡੀ.ਏ.ਵੀ.ਕਾਲਜ ਅਬੋਹਰ ਤੋਂ ਪ੍ਰਾਪਤ ਕੀਤੀ | ਬੀ.ਐਡ.ਕਰਨ ਤੋਂ ਬਾਅਦ ਮਾਰਚ 1994 ਵਿਚ ਸਰਕਾਰੀ ਹਾਈ ਸਕੂਲ ਤਾਮਕੋਟ ਜ਼ਿਲ੍ਹਾ ਫ਼ਰੀਦਕੋਟ ਵਿਖੇ ਬਤੌਰ ਪੰਜਾਬ ਅਧਿਆਪਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ | 1995 ਵਿਚ ਉਨ੍ਹਾਂ ਦਾ ਵਿਆਹ ਨਿਰਮਲਾ ਰਾਣੀ ਨਾਲ ਹੋਇਆ | ਉਨ੍ਹਾਂ ਦੇ ਘਰ ਦੋ ਪੱੁਤਰ ਲਵਪ੍ਰੀਤ, ਵੰਸ਼ਪ੍ਰੀਤ ਅਤੇ ਇਕ ਲੜਕੀ ਸ਼ਬਨਮ ਨੇ ਜਨਮ ਲਿਆ, ਨੂੰ ਚੰਗੀ ਸਿੱਖਿਆ ਪ੍ਰਾਪਤ ਕਰਵਾ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਾਇਆ | ਇਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਇਲਾਕੇ ਦੇ ਕਈ ਵਿਦਿਆਰਥੀ ਅੱਜ ਚੰਗੇ ਅਹੁਦਿਆਂ 'ਤੇ ਬਿਰਾਜਮਾਨ ਹਨ |
ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ 'ਤੇ ਕੇਂਦਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ -ਬੀਬੀ ਬਲਜੀਤ ਕੌਰ ਬੰਗੜ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।