23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਮਿਊਨਿਟੀ ਹੈਲਥ ਸੈਂਟਰ ਵਿਖੇ ਐਂਟੀ ਰੇਬੀਜ਼ ਵੈਕਸੀਨ ਖ਼ਤਮ

ਅਜੀਤ ਡੈਸਕ 04-03-2026
ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੁੱਤੇ ਦੇ ਵੱਢਣ ਉਪਰੰਤ ਲਗਾਏ ਜਾਣ ਵਾਲੇ ਐਂਟੀ ਰੇਬੀਜ਼ ਵੈਕਸੀਨ ਖ਼ਤਮ ਹੋ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁੱਤੇ ਦੇ ਵੱਢਣ 'ਤੇ ਸਰਕਾਰੀ ਤੌਰ 'ਤੇ ਇਹ ਟੀਕੇ ਮੁਫ਼ਤ ਲਗਾਏ ਜਾਂਦੇ ਹਨ ਪਰ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ਵਿਚ ਵੈਕਸੀਨ ਦੀ ਕਮੀ ਬਣੀ ਹੋਈ ਹੈ | ਜਾਣਕਾਰੀ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਉਸ ਨੂੰ ਪੰਜ ਟੀਕੇ ਲਗਾਉਣੇ ਲਾਜ਼ਮੀ ਹੁੰਦੇ ਹਨ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਵਿਚ ਬਿਨਾਂ ਕਿਸੇ ਸ਼ੁਲਕ ਦੇ ਲਗਾਏ ਜਾਂਦੇ ਸਨ, ਹੁਣ ਵੈਕਸੀਨ ਉਪਲਬਧ ਨਾ ਹੋਣ ਕਰਕੇ ਮਰੀਜ਼ਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰਾਂ 'ਤੋਂ ਇਹ ਵੈਕਸੀਨ ਖ਼ਰੀਦਣੀ ਪੈ ਰਹੀ ਹੈ | ਜਿੱਥੇ ਇਕ ਵੈਕਸੀਨ ਦੀ ਕੀਮਤ ਲਗਭਗ 400 ਤੋਂ 500 ਰੁਪਏ ਹੈ | ਇਸ ਤਰ੍ਹਾਂ ਇਕ ਮਰੀਜ਼ ਨੂੰ ਕਰੀਬ 2 ਹਜ਼ਾਰ ਤੋਂ 2500 ਰੁਪਏ ਤੱਕ ਦਾ ਖਰਚਾ ਝੱਲਣਾ ਪੈ ਰਿਹਾ ਹੈ, ਜੋ ਆਮ ਅਤੇ ਗ਼ਰੀਬ ਪਰਿਵਾਰਾਂ ਲਈ ਵੱਡਾ ਬੋਝ ਹੈ | ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਖ਼ਾਸ ਕਰਕੇ ਗੁਰੂਹਰਸਹਾਏ ਸ਼ਹਿਰ ਅਤੇ ਰੇਲਵੇ ਪਾਰਕ ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ | ਲੋਕਾਂ ਦੇ ਮੁਤਾਬਿਕ ਪਿਛਲੇ ਕਈ ਦਿਨਾਂ ਦੌਰਾਨ ਲਗਭਗ 100 ਦੇ ਕਰੀਬ ਵਿਅਕਤੀਆਂ ਨੂੰ ਇਹਨਾਂ ਕੁੱਤਿਆਂ ਵਲੋਂ ਕੱਟਿਆ ਜਾ ਚੁੱਕਿਆ ਹੈ ਅਤੇ ਹਰ ਰੋਜ਼ ਚਾਰ ਤੋਂ ਪੰਜ ਤਾਜ਼ੇ ਮਾਮਲੇ ਸਾਹਮਣੇ ਆ ਰਹੇ ਹਨ | ਇਸ ਸਥਿਤੀ ਨੇ ਸ਼ਹਿਰ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਲੋਕਾਂ ਨੇ ਸਿਹਤ ਵਿਭਾਗ ਅਤੇ ਸਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਐਂਟੀ ਰੇਬੀਜ਼ ਵੈਕਸੀਨ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਜੋ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ 52 ਕੰਟੇਨਰਾਂ ਦਾ ਬਾਸਮਤੀ ਚੌਲਾਂ ਦਾ ਰੈਕ ਭੇਜ ਕੇ ਦਰਜ ਕੀਤੀ ਇਕ ਹੋਰ ਪ੍ਰਾਪਤੀ ਅਗਲੀ ਖ਼ਬਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਵਿਦਿਆਰਥੀ ਨੂੰ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।