23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਫ਼ਿਰੋਜ਼ਪੁਰ ਮੰਡਲ ਨੇ 52 ਕੰਟੇਨਰਾਂ ਦਾ ਬਾਸਮਤੀ ਚੌਲਾਂ ਦਾ ਰੈਕ ਭੇਜ ਕੇ ਦਰਜ ਕੀਤੀ ਇਕ ਹੋਰ ਪ੍ਰਾਪਤੀ

ਅਜੀਤ ਡੈਸਕ 04-03-2026
ਫ਼ਿਰੋਜ਼ਪੁਰ, 3 ਮਾਰਚ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਲਗਾਤਾਰ ਕੋਸ਼ਿਸ਼ਾਂ ਸਦਕਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ | ਵੱਖ-ਵੱਖ ਹਿੱਸੇਦਾਰਾਂ (ਸਟੇਕ ਹੋਲਡਰਾਂ) ਨਾਲ ਲਗਾਤਾਰ ਮੀਟਿੰਗਾਂ ਅਤੇ ਤਾਲਮੇਲ ਦੇ ਨਤੀਜੇ ਵਜੋਂ 27 ਫਰਵਰੀ 2026 ਨੂੰ 52 ਕੰਟੇਨਰਾਂ ਵਿਚ ਲੱਦਿਆ ਬਾਸਮਤੀ ਚੌਲਾਂ ਦਾ ਇਕ ਰੈਕ ਫਿਲੌਰ ਸਥਿਤ ਕਾਨਕੋਰ ਟਰਮੀਨਲ ਤੋਂ ਭੇਜਿਆ ਗਿਆ | ਇਹ ਰੈਕ ਸਤਿਅਮ ਭਾਟੀਆ (ਮੈਸਰਜ਼ ਏ.ਐੱਮ.ਡੀ.ਡੀ. ਫੂਡਜ਼) ਵਲੋਂ ਗਲੋਬਲ ਫੂਡਜ਼ ਦੇ ਸਹਿਯੋਗ ਨਾਲ ਭੇਜਿਆ ਗਿਆ | ਕੰਟੇਨਰਾਂ ਨਾਲ ਭਰੇ ਇਸ ਰੈਕ ਵਿਚ ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਲਈ ਕਨਟੇਨਰ ਸ਼ਾਮਲ ਹਨ | ਇਸ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੀ ਮਾਲ ਢੋਆ-ਢੁਆਈ ਵਿਚ ਵਾਧਾ ਹੋਇਆ ਹੈ, ਸਗੋਂ ਰੇਲਵੇ ਮਾਲੀਏ ਵਿਚ ਵੀ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਵਲੋਂ ਕਿਫ਼ਾਇਤੀ ਸਮੇਂ ਸਿਰ ਅਤੇ 'ਡੋਰ-ਟੂ-ਡੋਰ' ਸੇਵਾ ਉਪਲਬਧ ਕਰਵਾਉਣ ਨਾਲ ਵਪਾਰੀਆਂ ਦਾ ਭਰੋਸਾ ਮਜ਼ਬੂਤ ਹੋਇਆ ਹੈ | ਹੁਣ ਵਪਾਰੀ ਸੜਕ ਮਾਰਗ ਦੀ ਬਜਾਏ ਰੇਲ ਮਾਰਗ ਨੂੰ ਤਰਜੀਹ ਦੇ ਰਹੇ ਹਨ | ਇਸ ਪਹਿਲਕਦਮੀ ਨਾਲ ਲੰਬੀ ਦੂਰੀ ਦੇ ਟਰੈਫ਼ਿਕ ਦੀ ਵੀ ਸਿਰਜਣਾ ਹੋਈ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਐੱਫ.ਐੱਸ. ਮਨੂ ਗਰਗ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਨਾ ਸਿਰਫ਼ ਮਾਲੀਏ ਵਿਚ ਵਾਧਾ ਹੋ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਭਰੋਸਾ ਵੀ ਲਗਾਤਾਰ ਵਧ ਰਿਹਾ ਹੈ |
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਬੈਠਕ ਕੱਲ੍ਹ <br/> ਅਗਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਵਿਖੇ ਐਂਟੀ ਰੇਬੀਜ਼ ਵੈਕਸੀਨ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।