18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰੇਲਵੇ ਸਿਹਤ ਯੂਨਿਟ ਜਲੰਧਰ ਵਿਖੇ ਫ਼ਸਟ ਏਡ ਅਤੇ ਸੀ.ਪੀ.ਆਰ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 06-03-2026
ਫ਼ਿਰੋਜ਼ਪੁਰ, 5 ਮਾਰਚ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਿਹਤ ਯੂਨਿਟ ਜਲੰਧਰ ਵਿਚ 5 ਅਤੇ 6 ਮਾਰਚ 2026 ਨੂੰ ਮੁੱਢਲੀ ਸਹਾਇਤਾ (ਫ਼ਸਟ ਏਡ) ਅਤੇ ਸੀ.ਪੀ.ਆਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਸਿਖਲਾਈ ਕੈਂਪ ਦੇ ਪਹਿਲੇ ਦਿਨ ਅੱਜ ਰੇਲਵੇ ਸਿਹਤ ਯੂਨਿਟ ਜਲੰਧਰ ਵਿਚ ਵਧੀਕ ਮੁੱਖ ਮੈਡੀਕਲ ਸੁਪਰਡੈਂਟ ਡਾ. ਸ਼ਵੇਤਾ ਸਭਰਵਾਲ ਦੀ ਅਗਵਾਈ ਹੇਠ ਵਪਾਰਕ ਵਿਭਾਗ ਦੇ ਟਿਕਟ ਚੈਕਿੰਗ ਸਟਾਫ਼, ਆਰ.ਪੀ.ਐੱਫ ਦੇ ਜਵਾਨਾਂ, ਲੋਕੋ ਪਾਇਲਟਾਂ ਅਤੇ ਹੋਰ ਫਰੰਟਲਾਈਨ ਸਟਾਫ਼ ਲਈ ਫ਼ਸਟ ਏਡ ਅਤੇ ਸੀ.ਪੀ.ਆਰ ਸਿਖਲਾਈ ਸੈਸ਼ਨ ਕਰਵਾਇਆ ਗਿਆ | ਇਸ ਕੈਂਪ ਦਾ ਆਯੋਜਨ ਰੇਲਵੇ ਹਸਪਤਾਲ ਜਲੰਧਰ ਵਲੋਂ ਟੈਗੋਰ ਹਸਪਤਾਲ, ਜਲੰਧਰ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੇ ਸਹਿਯੋਗ ਨਾਲ ਕੀਤਾ ਗਿਆ | ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਟੀਮ ਨੇ ਫਰੰਟਲਾਈਨ ਕਰਮਚਾਰੀਆਂ ਨੂੰ ਸੀ.ਪੀ.ਆਰ ਦੇਣ ਦੀ ਸਹੀ ਤਕਨੀਕ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੂੰ ਬੁਨਿਆਦੀ ਜਾਣਕਾਰੀ ਦੇ ਨਾਲ-ਨਾਲ ਪੁਤਲਿਆਂ 'ਤੇ ਡੈਮੋ ਦੇ ਕੇ ਸਿਖਲਾਈ ਦਿੱਤੀ ਗਈ | ਇਸ ਸਿਖਲਾਈ ਸੈਸ਼ਨ ਵਿਚ 54 ਕਰਮਚਾਰੀਆਂ ਨੇ ਹਿੱਸਾ ਲਿਆ | ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਹੰਗਾਮੀ ਹਾਲਤਾਂ ਵਿਚ ਮੁੱਢਲੀ ਸਹਾਇਤਾ ਦੇਣ ਅਤੇ ਸੀ.ਪੀ.ਆਰ ਤਕਨੀਕ ਬਾਰੇ ਵਿਵਹਾਰਿਕ ਜਾਣਕਾਰੀ ਦਿੱਤੀ ਗਈ | ਇਸ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਐਮਰਜੈਂਸੀ ਸਥਿਤੀ ਵਿਚ ਜੀਵਨ ਰੱਖਿਅਕ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਕਿਸੇ ਵੀ ਅਚਨਚੇਤ ਘਟਨਾ ਸਮੇਂ ਸਹੀ ਸਮੇਂ 'ਤੇ ਉਚਿੱਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਮੰਡਲ ਦੇ ਫਰੰਟਲਾਈਨ ਸਟਾਫ਼ ਨੂੰ ਸੀ.ਪੀ.ਆਰ ਅਤੇ ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਦੇਣ ਦੇ ਯਤਨ ਜਾਰੀ ਰਹਿਣਗੇ, ਤਾਂ ਜੋ ਕਿਸੇ ਵੀ ਸੰਕਟ ਦੇ ਸਮੇਂ ਰੇਲ ਯਾਤਰੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ |
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਹੋਲਾ ਮਹੱਲਾ ਸਾਨੂੰ ਚੜ੍ਹਦੀ ਕਲਾ ਤੇ ਬਹਾਦਰੀ ਦਾ ਜਜ਼ਬਾ ਸਿਖਾਉਂਦਾ-ਬਾਬਾ ਆਲੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।