13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸ਼ਨੀ ਮੰਦਰ ਮਮਦੋਟ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 29-03-2026
ਮਮਦੋਟ, 28 ਮਾਰਚ (ਸੁਖਦੇਵ ਸਿੰਘ ਸੰਗਮ)-ਸਰਹੱਦੀ ਕਸਬਾ ਮਮਦੋਟ ਦੇ ਸ਼ਨੀ ਮੰਦਿਰ (ਬਾਹਰੀ ਰੋਡ) ਦੀ ਚਾਰ ਦੀਵਾਰੀ ਦਾ ਕੰਮ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਸੁਭਾਸ਼ ਧਵਨ ਮਮਦੋਟ ਵਲੋਂ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਇਸ ਦੌਰਾਨ ਪ੍ਰਧਾਨ ਧਵਨ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਬਣੇ ਇਸ ਮੰਦਿਰ ਦੀ ਸੇਵਾ ਲਗਾਤਾਰ ਸਥਾਨਕ ਵਾਸੀਆਂ ਉੱਦਮ ਸਦਕਾ ਨਿਰਵਿਘਨ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਜਲਦੀ ਮੰਦਿਰ ਵਿਖੇ ਇਕ ਵੱਡੇ ਹਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਖ਼ੁਸ਼ੀ, ਗ਼ਮੀ ਦੇ ਮੌਕੇ ਲੋਕਾਂ ਨੂੰ ਸਹੂਲਤ ਮਿਲ ਸਕੇ | ਪ੍ਰਧਾਨ ਤੇ ਕਮੇਟੀ ਮੈਂਬਰਾਂ ਨੇ ਕਸਬੇ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸ਼ਨੀ ਮੰਦਿਰ ਦੇ ਇਸ ਸ਼ੁੱਭ ਕਾਰਜ ਲਈ ਵਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ | ਇਸ ਮੌਕੇ ਅਸ਼ੋਕ ਸਹਿਗਲ, ਬਲਵਿੰਦਰ ਕੱਕੜ, ਡਾਕਟਰ ਸੁਰਿੰਦਰ ਅਹੂਜਾ, ਹੇਮਨ ਧਵਨ, ਰਾਜ ਕੁਮਾਰ, ਬਚਿੰਤ ਬਹਿਲ ਅਤੇ ਸੰਜੂ ਵਿਜ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜ਼ੀਰਾ ਹਲਕੇ 'ਚ ਗੁਰਪ੍ਰੀਤ ਸਿੰਘ ਸੇਖੋਂ ਦਾ ਚੋਣਾਵੀ ਦੌਰਾ ਤੇਜ਼ ਅਗਲੀ ਖ਼ਬਰ ਪੁਲਿਸ ਨੇ ਦੜਾ ਸੱਟਾ ਲਗਾਉਂਦੇ 5 ਵਿਅਕਤੀ ਰੰਗੇ ਹੱਥੀਂ ਕੀਤੇ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।