15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੇਵਾ ਭਾਰਤੀ ਨੇ 500 ਸਕੂਲੀ ਲੜਕੀਆਂ ਨੂੰ ਵੰਡੀ ਸਟੇਸ਼ਨਰੀ ਤੇ ਹੋਰ ਸਾਮਾਨ

ਅਜੀਤ ਡੈਸਕ 29-03-2026
ਫਿਰੋਜ਼ਪੁਰ, 28 ਮਾਰਚ (ਗੁਰਿੰਦਰ ਸਿੰਘ)- ਸ਼੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ 'ਤੇ ਸੇਵਾ ਭਾਰਤੀ ਹੁਸੈਨੀਵਾਲਾ ਦੁਆਰਾ ਸ਼ਰਧਾ ਅਤੇ ਖ਼ੁਸ਼ੀ ਨਾਲ 'ਕੰਜਕ ਪੂਜਨ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸ਼ੁੱਭ ਮੌਕੇ 'ਤੇ 500 ਲੜਕੀਆਂ ਨੂੰ ਸਕੂਲੀ ਜੁੱਤੇ ਵੰਡੇ ਗਏ | ਜ਼ਿਲ੍ਹਾ ਮੰਤਰੀ ਰਾਕੇਸ਼ ਪ੍ਰਭਾਕਰ ਨੇ ਕਿਹਾ ਕਿ ਕੁੜੀਆਂ ਨੂੰ ਦੇਵੀ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਸੀ | ਸੇਵਾ ਭਾਰਤੀ ਵਲੋਂ ਸਾਰੀਆਂ ਲੜਕੀਆਂ ਨੂੰ ਸਕੂਲੀ ਬੂਟ, ਕਾਪੀਆਂ, ਪੈੱਨ, ਫਲ, ਫਰੂਟ ਅਤੇ ਟਿਫ਼ਨ ਬਾਕਸ ਭੇਟ ਕੀਤੇ ਗਏ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਅਤੇ ਸਮਾਗਮ ਨੂੰ ਸਫਲ ਬਣਾਇਆ | ਪ੍ਰੋਗਰਾਮ ਨੇ ਸਮਾਜਿਕ ਸਮਰਪਣ ਅਤੇ ਸੇਵਾ ਭਾਵਨਾ ਦਾ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਜਿਸ ਵਿਚ ਲੋੜਵੰਦ ਬੱਚਿਆਂ ਦੀ ਮਦਦ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਗਈ | ਆਯੋਜਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਸੱਭਿਆਚਾਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ 'ਤੇ ਕਈ ਪਤਵੰਤੇ ਅਤੇ ਕਾਰਜਕਰਤਾ ਮੌਜੂਦ ਸਨ ਅਤੇ ਸਾਰਿਆਂ ਨੇ ਮਿਲ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਦਿੱਤਾ |
ਪਿਛਲੀ ਖ਼ਬਰ ਆਪਣਾ ਅਬੋਹਰ ਆਪਣੀ ਆਭਾ ਟੀਮ ਨੇ ਇੰਦਰਾ ਨਗਰੀ ਸਟੇਡੀਅਮ ਵਿਖੇ ਚਲਾਈ 182ਵੀਂ ਸਫ਼ਾਈ ਮੁਹਿੰਮ ਅਗਲੀ ਖ਼ਬਰ ਮਾਂ ਬਗਲਾ ਮੁਖੀ ਮੰਦਿਰ ਵਿਖੇ ਮਹਾਂ ਮਾਈ ਦੀ ਚੌਕੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।