19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜ਼ਿਲ੍ਹਾ ਅਦਾਲਤ ਵਲੋਂ ਪੀ.ਡਬਲਿਊ.ਡੀ. ਦੀ ਜ਼ਮੀਨ 28 ਅਪ੍ਰੈਲ ਨੂੰ ਨਿਲਾਮ ਕਰਨ ਦੇ ਹੁਕਮ ਮੱਖੂ-ਸੁਲਤਾਨਪੁਰ ਲੋਧੀ-ਗਿੱਦੜ ਪਿੰਡੀ ਹਾਈ ਲੈਵਲ ਬਿ੍ਜ ਦੇ ਨਿਰਮਾਣ ਦੇ 17 ਸਾਲ ਪੁਰਾਣੇ ਠੇਕੇ ਵਿਵਾਦ ਵਿਚ ਕੰਪਨੀ ਦੇ ਹੱਕ 'ਚ ਹੋਇਆ ਸੀ ਫ਼ੈਸਲਾ

ਅਜੀਤ ਡੈਸਕ 13-04-2026
ਫਿਰੋਜ਼ਪੁਰ, 12 ਅਪ੍ਰੈਲ(ਰਾਕੇਸ਼ ਚਾਵਲਾ)-ਸਤਲੁਜ ਦਰਿਆ 'ਤੇ ਮੱਖੂ ਸੁਲਤਾਨਪੁਰ ਲੋਧੀ ਰੋਡ ਨੇੜੇ ਗਿੱਦੜ ਪਿੰਡੀ ਵਿਖੇ ਹਾਈ ਲੈਵਲ ਬਿ੍ਜ (ਐਚ.ਐਲ.ਬੀ) ਦੇ ਨਿਰਮਾਣ ਨਾਲ ਸੰਬੰਧਿਤ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਠੇਕਾ ਵਿਵਾਦ ਵਿਚ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਨੇ 7 ਕਰੋੜ 31 ਲੱਖ 69 ਹਜ਼ਾਰ 950 ਰੁਪਏ ਦੀ ਰਿਕਵਰੀ ਲਈ ਵਿਭਾਗ ਦੀ ਜ਼ਮੀਨ ਨੀਲਾਮ ਕਰਨ ਦੇ ਹੁਕਮ ਦਿੱਤੇ ਹਨ, ਇਹ ਨੀਲਾਮੀ 28 ਅਪ੍ਰੈਲ ਨੂੰ ਕੀਤੀ ਜਾਵੇਗੀ | ਮਿਲੀ ਜਾਣਕਾਰੀ ਅਨੁਸਾਰ ਫਰਵਰੀ 2009 ਵਿਚ ਸੀ.ਡੀ.ਐੱਸ ਐਂਡ ਐੱਸ.ਸੀ.ਸੀ ਦੇ ਸਾਂਝੇ ਉੱਦਮ ਵਾਲੀ ਕੰਪਨੀ ਨੂੰ ਲਗਭਗ 48.93 ਕਰੋੜ ਰੁਪਏ ਦਾ ਠੇਕਾ ਐਵਾਰਡ ਕੀਤਾ ਗਿਆ ਸੀ ਅਤੇ ਇਸ ਬਾਬਤ 27 ਫਰਵਰੀ 2009 ਨੂੰ ਲਿਖਤੀ ਸਮਝੌਤਾ ਹੋਇਆ | ਕੰਮ ਸ਼ੁਰੂ ਹੋਣ ਤੋਂ ਕੁਝ ਹੀ ਸਮੇਂ ਬਾਅਦ ਟੈਂਡਰ ਪ੍ਰਕਿਰਿਆ ਬਾਰੇ ਇਕ ਮੁਕਾਬਲੇਦਾਰ ਵਲੋਂ ਸ਼ਿਕਾਇਤ ਕੀਤੀ ਗਈ | ਜਿਸ ਦੇ ਆਧਾਰ 'ਤੇ ਜੁਲਾਈ 2009 ਵਿਚ ਪੀ.ਡਬਲਿਊ.ਡੀ ਨੇ ਠੇਕਾ ਰੱਦ ਕਰ ਦਿੱਤਾ | ਵਿਭਾਗ ਵਲੋਂ ਬੈਂਕ ਗਾਰੰਟੀ ਰੋਕਣ, ਭੁਗਤਾਨ ਬਕਾਇਆ ਰੱਖਣ ਅਤੇ ਨਕਦੀ ਹਰਜਾਨਾ ਲਗਾ ਦਿੱਤਾ ਗਿਆ | ਕੰਪਨੀ ਨੇ ਮਾਮਲਾ ਸੁਲਝਾਉਣ ਲਈ ਆਰਬੀਟਰੇਟਰ ਤੱਕ ਪਹੁੰਚ ਕੀਤੀ ਅਤੇ 28 ਜੁਲਾਈ 2010 ਨੂੰ ਨਿਯੁਕਤ ਅਰਬਿਟਰੇਟਰ ਨੇ 17 ਫਰਵਰੀ 2017 ਨੂੰ ਕੰਪਨੀ ਦੇ ਹੱਕ ਵਿਚ ਐਵਾਰਡ ਸੁਣਾਇਆ | ਇਸ ਤਹਿਤ ਵਿਭਾਗ ਵਲੋਂ ਲਗਾਏ ਗਏ ਡੈਮੇਜ ਰੱਦ ਕਰ ਦਿੱਤੇ ਗਏ ਅਤੇ ਕੰਪਨੀ ਨੂੰ 2.79 ਕਰੋੜ ਰੁਪਏ ਦੇ ਨਾਲ 12 ਫ਼ੀਸਦੀ ਸਾਧਾਰਨ ਵਿਆਜ ਅਤੇ ਅਰਬਿਟਰੇਸ਼ਨ ਖ਼ਰਚੇ ਦੇਣ ਦੇ ਹੁਕਮ ਦਿੱਤੇ ਗਏ | ਮਹਿਕਮੇ ਵਲੋਂ ਐਵਾਰਡ ਨੂੰ ਚੁਨੌਤੀ ਪਹਿਲਾਂ ਫਿਰੋਜ਼ਪੁਰ ਅਤੇ ਬਾਅਦ ਵਿਚ ਚੰਡੀਗੜ੍ਹ ਅਦਾਲਤ ਵਿਚ ਦਿੱਤੀ ਗਈ | ਮਾਮਲੇ 'ਚ 1 ਦਸੰਬਰ 2025 ਨੂੰ ਐਡੀਸ਼ਨਲ ਡਿਸਟਿ੍ਕਟ ਜੱਜ ਚੰਡੀਗੜ੍ਹ ਨੇ ਵਿਭਾਗ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ | ਐਵਾਰਡ ਵਾਲੀ ਰਕਮ ਦੀ ਵਸੂਲੀ ਲਈ ਕੰਪਨੀ ਵਲੋਂ ਦਾਇਰ ਐਗਜੀਕਿਊਸ਼ਨ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੀ ਅਦਾਲਤ ਨੇ ਪਹਿਲਾਂ ਹੀ ਵਿਭਾਗ ਦੀ 5998 ਕਨਾਲ ਜ਼ਮੀਨ ਅਟੈਚ ਕੀਤੀ ਹੋਈ ਸੀ | ਹੁਣ ਫ਼ਿਰੋਜ਼ਪੁਰ ਅਦਾਲਤ ਵਲੋਂ 20 ਮਾਰਚ 2026 ਨੂੰ ਨੀਲਾਮੀ ਵਾਰੰਟ ਜਾਰੀ ਕਰਕੇ ਕਲੈਕਟਰ ਫਿਰੋਜ਼ਪੁਰ ਨੂੰ ਸਾਰੀ ਪ੍ਰਕਿ੍ਆ ਪੂਰੀ ਕਰਨ ਦੇ ਹੁਕਮ ਦਿੱਤੇ ਹਨ | ਜਾਰੀ ਅਦਾਲਤੀ ਹੁਕਮਾਂ ਅਨੁਸਾਰ ਅਟੈਚ ਪ੍ਰਾਪਰਟੀ ਦੀ ਨੀਲਾਮੀ 28 ਅਪ੍ਰੈਲ ਨੂੰ ਕਰਵਾ ਕੇ ਰਿਪੋਰਟ ਲਈ ਅਗਲੀ ਤਾਰੀਖ਼ 11 ਮਈ ਮੁਕੱਰਰ ਕੀਤੀ ਹੈ |
ਪਿਛਲੀ ਖ਼ਬਰ ਅਕਾਲੀ ਆਗੂ ਵਰਦੇਵ ਸਿੰਘ ਸਿੰਘ ਨੋਨੀ ਮਾਨ ਡੇਰਾ ਸ੍ਰੀ ਭਜਨਗੜ੍ਹ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਅੰਗਰੇਜ਼ ਸਿੰਘ ਬੱੁਟਰ ਦੇ ਅਕਾਲ ਚਲਾਣੇ 'ਤੇ ਕੀਤਾ ਦੁਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।