19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲਿਖਾਰੀ ਸਾਹਿੱਤ ਸਭਾ ਝੱਤਰਾ ਦੀ ਮਹੀਨੇਵਾਰ ਮੀਟਿੰਗ ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਢਿੱਲੋਂ ਦਾ ਕੀਤਾ ਸਨਮਾਨ

ਅਜੀਤ ਡੈਸਕ 13-04-2026
ਜ਼ੀਰਾ,12 ਅਪ੍ਰੈਲ (ਰਜਨੀਸ਼ ਕਥੂਰੀਆ)-ਲਿਖਾਰੀ ਸਾਹਿੱਤ ਸਭਾ ਝੱਤਰਾ ਵਲੋਂ ਪੰਚਾਇਤ ਘਰ ਝੱਤਰਾ ਵਿਖੇ ਜਗਜੀਤ ਸਿੰਘ ਝੱਤਰਾ ਦੀ ਅਗਵਾਈ ਵਿਚ ਮਹੀਨੇਵਾਰ ਮੀਟਿੰਗ ਕਰਵਾਈ ਗਈ | ਇਸ ਦੌਰਾਨ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ | ਇਸ ਮੌਕੇ ਸਾਹਿੱਤਕਾਰ ਗੁਰਸੇਵਕ ਸਿੰਘ ਝੱਤਰਾ, ਮੁਖ਼ਤਿਆਰ ਸਿੰਘ ਬਰਾੜ, ਰੱਬੀ ਸ਼ਾਇਰ ਮਨਸੂਰ ਦੇਵਾ , ਸ਼ੀਤਲ ਸਿੰਘ, ਸੁਖਦੀਪ ਸਿੰਘ ਪੰਡੋਰੀ,ਤਾਰਾ ਸਿੰਘ ਫ਼ੌਜੀ , ਗਿੱਲ ਕੋਟਲੀ,ਸਮਨਜੀਤ ਸਿੰਘ , ਸਰਬਜੀਤ ਸਿੰਘ ਢਿੱਲੋਂ , ਗੁਰਪ੍ਰੀਤ ਸਿੰਘ ਭਿੰਦਾ,ਰਾਮ ਸਿੰਘ ਹਠੂਰ, ਬਲਵਿੰਦਰ ਸਿੰਘ ਬਿੱਲਾ, ਨੇਕ ਸਿੰਘ ਖੋਸਿਆਂ ਵਾਲਾ, ਨਰਿੰਦਰ ਸਿੰਘ ਲੈਕਚਰਾਰ, ਅਜੀਤ ਸਿੰਘ ਨੇ ਆਪਣੇ ਲੇਖ ਪੜ੍ਹੇ, | ਸਵਰਨ ਸਿੰਘ ਕਾਲੀਏ ਵਾਲਾ ਨੇ ਜੀਵਨ ਤੱਥ,ਜਗਾ ਸਿੰਘ ਨੇ ਪਿਆਰ ਅਤੇ ਪਿ੍ਤਪਾਲ ਸਿੰਘ ਝੱਤਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਭਰਵੀਂ ਮੀਟਿੰਗ ਦੌਰਾਨ ਰੰਗ ਬੱਝ ਗਿਆ ਅਤੇ ਸਰੋਤਿਆਂ ਨੇ ਮੀਟਿੰਗ ਦਾ ਖ਼ੂਬ ਅਨੰਦ ਮਾਣਿਆ | ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਝੱਤਰਾ ਨੇ ਬਾਖ਼ੂਬੀ ਨਿਭਾਈ | ਮੀਟਿੰਗ ਦੌਰਾਨ ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਸਕੂਲ ਸੋਹਨਗੜ੍ਹ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ 'ਆਪ' ਸਰਕਾਰ ਨੇ ਆਪਣੀ ਮਸ਼ਹੂਰੀ ਲਈ ਸੂਬੇ ਦਾ ਖ਼ਜ਼ਾਨਾ ਲੁਟਾ ਪੰਜਾਬ ਨੂੰ ਕਰਜ਼ਾਈ ਬਣਾਇਆ- ਸਵਰਨ ਬਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।